ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤ ਦੇ ਸਭ ਤੋਂ ਵੱਡੇ ਸਟਾਰਟ-ਅਪ ਨੂੰ ਵਾਤਾਵਰਣੀ ਪ੍ਰਣਾਲੀ ਵਿਚ ਇਕ ਦੱਸਿਆ ਅਤੇ ਗਲੋਬਲ ਨਿਵੇਸ਼ਕਾਂ ਨੂੰ ਭਾਰਤ ’ਚ ਨਿਵੇਸ਼ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਤੋਂ ਬਾਅਦ ਹੁਣ ਸਿਹਤ ਸਹੂਲਤਾਂ ਅਤੇ ਅਰਥਵਿਵਸਥਾ ਨੂੰ ਦਰੁੱਸਤ ਅਤੇ ਤਿਆਰ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਹੁਨਰ, ਬਾਜ਼ਾਰ, ਪੂੰਜੀ, ਈਕੋ ਸਿਸਟਮ ਅਤੇ ਖੁੱਲ੍ਹੇਪਣ ਦੀ ਸੰਸਕ੍ਰਿਤੀ ਦੇ ਇਨ੍ਹਾਂ 5 ਸੰਤਭਾਂ ਦੇ ਆਧਾਰ ’ਤੇ ਦੁਨੀਆ ਨੂੰ ਭਾਰਤ ਵਿਚ ਨਿਵੇਸ਼ ਕਰਨ ਲਈ ਸੱਦਾ ਦਿੰਦਾ ਹਾਂ।
ਇਹ ਵੀ ਪੜ੍ਹੋ: ਜਾਣੋ PM ਮੋਦੀ ਨੇ ਕਿਉਂ ਕੀਤੀ ਇਸ ਮਾਂ ਦੀ ਤਾਰੀਫ਼, ਚਿੱਠੀ ਲਿਖ ਕੇ ਜਾਣਿਆ ਹਾਲ-ਚਾਲ
ਸਟਾਰਟ-ਅਪ ਖੇਤਰ ’ਤੇ ਕੇਂਦਰਿਤ ਵਿਵਾਟੇਕ ਸੰਮੇਲਨ ਦੇ 5ਵੇਂ ਆਡੀਸ਼ਨ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਫਰਾਂਸ ਵਿਆਪਕ ਵਿਸ਼ਿਆਂ ’ਤੇ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਹ ਸਮੇਂ ਦੀ ਲੋੜ ਹੈ ਕਿ ਦੋਵੇਂ ਦੇਸ਼ ਇਸ ਸਾਂਝੇਦਾਰੀ ਨੂੰ ਅੱਗੇ ਜਾਰੀ ਰੱਖਣ। ਦੱਸ ਦੇਈਏ ਕਿ ਵਿਵਾਟੇਕ ਯੂਰਪ ਦਾ ਸਭ ਤੋਂ ਵੱਡਾ ਡਿਜ਼ੀਟਲ ਅਤੇ ਸਟਾਰਟ ਅਪ ਪ੍ਰੋਗਰਾਮ ਹੈ ਅਤੇ 2016 ਤੋਂ ਹਰ ਸਾਲ ਪੈਰਿਸ ਵਿਚ ਇਸ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। ਇਸ ਦੇ 5ਵੇਂ ਆਡੀਸ਼ਨ ਦਾ ਆਯੋਜਨ 19 ਜੂਨ ਤੱਕ ਚਲੇਗਾ।
ਇਹ ਵੀ ਪੜ੍ਹੋ: ਦੋ ਮਹੀਨੇ ਬਾਅਦ ਖੁੱਲ੍ਹਿਆ ਤਾਜ ਮਹੱਲ, ਸੈਲਾਨੀਆਂ ਨੇ ਕੀਤੇ ‘ਤਾਜ’ ਦੇ ਦੀਦਾਰ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੇ ਦੋ ਟੀਕੇ ਭਾਰਤ ਵਿਚ ਬਣਾਏ ਗਏ ਹਨ ਅਤੇ ਕੁਝ ਹੋਰ ਟੀਕਿਆਂ ਦੇ ਵਿਕਾਸ ਅਤੇ ਪਰੀਖਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਅਸੀਂ ਵੱਖ-ਵੱਖ ਖੇਤਰਾਂ ਵਿਚ ਰੁਕਾਵਟਾਂ ਦਾ ਅਨੁਭਵ ਕੀਤਾ ਹੈ। ਅਜੇ ਵੀ ਇਸ ਦਾ ਕਾਫੀ ਪ੍ਰਭਾਵ ਹੈ ਪਰ ਸਾਨੂੰ ਇਸ ਤੋਂ ਨਿਰਾਸ਼ ਨਹੀਂ ਹੋਣਾ ਹੈ। ਮਹਾਮਾਰੀ ਕਾਰਨ ਸਿਹਤ ਸਹੂਲਤਾਂ ਅਤੇ ਅਰਥਵਿਵਸਥਾ ਦੇ ਖੇਤਰ ਵਿਚ ਆਈਆਂ ਰੁਕਾਵਟਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦੀ ਬਜਾਏ ਸਾਨੂੰ ਇਨ੍ਹਾਂ ਨੂੰ ਦਰੁੱਸਤ ਕਰਨ ਅਤੇ ਤਿਆਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ: ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ: ਦਿੱਲੀ ਸਰਕਾਰ ਨੇ ਖਿੱਚੀ ਤਿਆਰੀ, ਹਜ਼ਾਰਾਂ ਸਿਹਤ ਸਹਾਇਕਾਂ ਨੂੰ ਦੇਵੇਗੀ ਸਿਖਲਾਈ
ਜ਼ਿਕਰਯੋਗ ਹੈ ਕਿ ਕੋਵਿਡ ਮਹਾਮਾਰੀ ਦੇ ਚੱਲਦੇ ਦੇਸ਼ ਵਿਚ ਲਾਈ ਗਈ ਤਾਲਾਬੰਦੀ ਦੀ ਵਜ੍ਹਾ ਕਰ ਕੇ ਭਾਰਤੀ ਅਰਥਵਿਵਸਥਾ ਨੂੰ ਕਾਫੀ ਨੁਕਸਾਨ ਪੁੱਜਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਖਾਣ ਤੋਂ ਲੈ ਕੇ ਪੁਲਾੜ ਤੱਕ ਅਤੇ ਬੈਂਕਿੰਗ ਤੋਂ ਲੈ ਕੇ ਪਰਮਾਣੂ ਊਰਜਾ ਤੱਕ ਸਾਰੇ ਖੇਤਰਾਂ ਵਿਚ ਵਿਆਪਕ ਸੁਧਾਰ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਮਹਾਮਾਰੀ ਦੇ ਦੌਰ ’ਚ ਵੀ ਭਾਰਤ ਕੁਸ਼ਲਤਾ ਨਾਲ ਅੱਗੇ ਵਧਿਆ ਹੈ।
ਇਹ ਵੀ ਪੜ੍ਹੋ: ਆਸਿਆਨ ਬੈਠਕ ’ਚ ਰਾਜਨਾਥ ਬੋਲੇ- ਅੱਤਵਾਦ ਦੁਨੀਆ ਦੇ ਸਾਹਮਣੇ ਸਭ ਤੋਂ ਗੰਭੀਰ ਖ਼ਤਰਾ
ਜਾਣੋ PM ਮੋਦੀ ਨੇ ਕਿਉਂ ਕੀਤੀ ਇਸ ਮਾਂ ਦੀ ਤਾਰੀਫ਼, ਚਿੱਠੀ ਲਿਖ ਕੇ ਜਾਣਿਆ ਹਾਲ-ਚਾਲ
NEXT STORY