ਸ਼ਿਮਲਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਕ ਕੁੜੀ ਨੂੰ ਆਪਣੀ ਮਾਂ ਦੀ ਪੈਂਸਿਲ ਨਾਲ ਬਣੀ ਤਸਵੀਰ ਨਾਲ ਦੇਖਿਆ। ਪੀ.ਐੱਮ. ਮੋਦੀ ਨੇ ਸੁਰੱਖਿਆ ਪ੍ਰੋਟੋਕਾਲ ਤੋੜਦੇ ਹੋਏ ਕਾਫ਼ਲੇ ਨੂੰ ਰੁਕਣ ਲਈ ਕਿਹਾ। ਗਰੀਬ ਕਲਿਆਣ ਸੰਮੇਲਨ 'ਚ ਹਿੱਸਾ ਲੈਣ ਲਈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ 'ਚ ਮੌਜੂਦ ਮੋਦੀ ਨੇ ਹੱਥ ਬਣੇ ਚਿੱਤਰ ਪੇਸ਼ ਕਰਨ ਲਈ ਕੁੜੀ ਧੰਨਵਾਦ ਕੀਤਾ, ਇਸ ਲਈ ਉਸ ਦਾ ਆਭਾਰ ਜਤਾਇਆ।

ਕੁੜੀ ਨੇ ਕਿਹਾ ਕਿ ਉਹ ਸ਼ਿਮਲਾ ਦੀ ਰਹਿਣ ਵਾਲੀ ਹੈ। ਉਸ ਨੇ ਤੁਹਾਡਾ ਵੀ ਚਿੱਤਰ ਬਣਾਇਆ ਹੈ। ਇਸ 'ਤੇ ਪੀ.ਐੱਮ. ਮੋਦੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ। ਦੱਸਣਯੋਗ ਹੈ ਕਿ ਸ਼ਿਮਲਾ ਦੀ ਆਪਣੀ ਯਾਤਰਾ 'ਤੇ ਪ੍ਰਧਾਨ ਮੰਤਰੀ ਦਾ ਲੋਕਾਂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੇ ਫੁੱਲਾਂ ਦੀ ਪੰਖੁੜੀਆਂ ਦੀ ਵਰਖਾ ਕੀਤੀ ਅਤੇ 'ਮੋਦੀ-ਮੋਦੀ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ।

ਭਾਰਤ ’ਚ ਇਸ ਮਾਨਸੂਨ ਵਧੇਰੇ ਮੀਂਹ ਪੈਣ ਦੀ ਸੰਭਾਵਨਾ: IMD
NEXT STORY