ਨਵੀਂ ਦਿੱਲੀ- ਕੇਂਦਰੀ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਲੋਕ ਸਭਾ ’ਚ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਟ ਕੀਤੇ ਗਏ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ 2025 ’ਚ ਈ-ਨੀਲਾਮੀ ਤੋਂ ਸਰਕਾਰ ਨੂੰ 1.89 ਕਰੋੜ ਰੁਪਏ ਪ੍ਰਾਪਤ ਹੋਏ।
ਸ਼ੇਖਾਵਤ ਨੇ ਸੋਮਵਾਰ ਨੂੰ ਇਕ ਸਵਾਲ ਦੇ ਲਿਖਤੀ ਉੱਤਰ ’ਚ ਇਸ ਸਬੰਧ ’ਚ ਅੰਕੜੇ ਸਾਂਝੇ ਕੀਤੇ। ਉਨ੍ਹਾਂ ਤੋਂ ਉਸ ਰਕਮ ਦੀ ਜਾਣਕਾਰੀ ਮੰਗੀ ਗਈ ਸੀ ਜੋ ਸਰਕਾਰ ਨੂੰ ਪਿਛਲੇ 5 ਸਾਲਾਂ ’ਚ ਈ-ਨੀਲਾਮੀ ਤੋਂ ਪ੍ਰਾਪਤ ਹੋਈ ਅਤੇ ਉਨ੍ਹਾਂ ਤਰੀਕਾਂ ਬਾਰੇ ਵੀ ਪੁੱਛਿਆ ਗਿਆ ਸੀ ਜਦੋਂ ਇਹ ਨੀਲਾਮੀ ਕੀਤੀ ਗਈ ਸੀ।
ਮੰਤਰੀ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, 7ਵੇਂ ਐਡੀਸ਼ਨ (2025) ਲਈ ਯਾਦਗਾਰੀ ਚਿੰਨ੍ਹਾਂ ਅਤੇ ਤੋਹਫ਼ਿਆਂ ਦੀ ਈ-ਨੀਲਾਮੀ ਤੋਂ ਸਰਕਾਰ ਨੂੰ 1.89 ਕਰੋੜ ਰੁਪਏ ਮਿਲੇ, ਜਦੋਂ ਕਿ 6ਵੇਂ ਐਡੀਸ਼ਨ ਲਈ ਇਹ ਰਾਸ਼ੀ 2.24 ਕਰੋੜ ਰੁਪਏ ਸੀ। ਸਾਲ 2024 ’ਚ ਇਸ ਦੇ 6ਵੇਂ ਐਡੀਸ਼ਨ ’ਚ 600 ਤੋਂ ਵੱਧ ਯਾਦਗਾਰੀ ਚਿੰਨ੍ਹਾਂ ਅਤੇ ਤੋਹਫ਼ਿਆਂ ਦੀ ਈ-ਨੀਲਾਮੀ ਕੀਤੀ ਗਈ।
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ! ਹਥਿਆਰਾਂ ਸਣੇ 52 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY