ਇੰਟਰਨੈਸ਼ਨਲ ਡੈਸਕ- ਸੇਸ਼ੇਲਜ਼ ਦੇ 3 ਦਿਨਾਂ ਦੇ ਅਧਿਕਾਰਤ ਦੌਰੇ 'ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਤਵਾਰ ਨੂੰ ਰਾਜਧਾਨੀ ਵਿਕਟੋਰੀਆ ਦੇ 'ਸਟੇਟ ਹਾਊਸ' ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦੇ ਕੇ ਸਨਮਾਨਿਤ ਕੀਤਾ ਗਿਆ। ਸੇਸ਼ੇਲਜ਼ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮੀਨੀ ਨੇ ਖ਼ੁਦ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗਾਣ ਤੋਂ ਬਾਅਦ ਫ਼ੌਜੀ ਸਲਾਮੀ ਦਿੱਤੀ ਗਈ।
ਇਸ ਦੌਰੇ ਦੇ ਪਹਿਲੇ ਦਿਨ (ਸ਼ਨੀਵਾਰ) ਪ੍ਰਧਾਨ ਮੰਤਰੀ ਮੋਦੀ ਨੇ ਸੇਸ਼ੇਲਜ਼ ਕੋਸਟ ਗਾਰਡ ਬੇਸ ਵਿਖੇ ਹੋਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਹਰਮੀਨੀ ਨੂੰ 'ਮੇਡ ਇਨ ਇੰਡੀਆ' ਫਾਸਟ ਪੈਟਰੋਲ ਵੈਸਲ 'PS LESPWAR' ਸੌਂਪਿਆ। ਇਹ ਆਧੁਨਿਕ ਗਸ਼ਤੀ ਜਹਾਜ਼ ਸੇਸ਼ੇਲਜ਼ ਦੀ ਸਮੁੰਦਰੀ ਨਿਗਰਾਨੀ ਅਤੇ ਵਿਸ਼ੇਸ਼ ਆਰਥਿਕ ਖੇਤਰ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
ਜਹਾਜ਼ ਤੋਂ ਇਲਾਵਾ ਭਾਰਤ ਵੱਲੋਂ ਸੇਸ਼ੇਲਜ਼ ਨੂੰ 6 ਐਂਬੂਲੈਂਸਾਂ, 10 ਯੂਟੀਲਿਟੀ ਵਾਹਨ ਅਤੇ 5 ਲੇਜ਼ਰ ਰੇਡੀਅਲ ਬੋਟਸ ਵੀ ਤੋਹਫ਼ੇ ਵਜੋਂ ਦਿੱਤੀਆਂ ਗਈਆਂ, ਜੋ ਉੱਥੋਂ ਦੇ ਵਿਕਾਸ ਅਤੇ ਸੁਰੱਖਿਆ ਵਿੱਚ ਯੋਗਦਾਨ ਪਾਉਣਗੀਆਂ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਮਦਦ ਭਾਰਤ ਦੀ 'ਮਹਾਸਾਗਰ ਨੀਤੀ' ਦੇ ਤਹਿਤ ਦਿੱਤੀ ਗਈ ਹੈ, ਜਿਸ ਦਾ ਉਦੇਸ਼ ਹਿੰਦ ਮਹਾਂਸਾਗਰ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਨੂੰ ਬਣਾਈ ਰੱਖਣਾ ਹੈ। ਦੋਵਾਂ ਆਗੂਆਂ ਨੇ ਸੇਸ਼ੇਲਜ਼ ਦੇ ਨੈਸ਼ਨਲ ਬੋਟੈਨੀਕਲ ਗਾਰਡਨ ਵਿੱਚ ਦੁਨੀਆ ਦੇ ਦੁਰਲੱਭ ਪੌਦਿਆਂ 'ਚੋਂ ਇੱਕ 'ਕੋਕੋ ਡੇ ਮੇਰ' ਪਾਮ ਦਾ ਬੂਟਾ ਵੀ ਲਗਾਇਆ।
ਸਟੇਟ ਹਾਊਸ ਵਿਖੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਸੇਸ਼ੇਲਜ਼ ਦਾ ਸੱਭਿਆਚਾਰਕ 'ਮੂਤਿਆ' ਡਾਂਸ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ, ਸੇਸ਼ੇਲਜ਼ ਵਿੱਚ ਰਹਿ ਰਹੇ ਗੁਜਰਾਤ ਦੇ ਕੱਛ ਮੂਲ ਦੇ 18 ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ ਪੀ.ਐੱਮ. ਮੋਦੀ ਦੇ ਸਨਮਾਨ ਵਿੱਚ ਗੁਜਰਾਤ ਦਾ ਪ੍ਰਸਿੱਧ ਲੋਕ ਨਾਚ 'ਨ੍ਰਿਤਿਆ' ਪੇਸ਼ ਕਰਕੇ ਸੱਭਿਆਚਾਰਕ ਸਾਂਝ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
JAMMU 'ਚ ਭਾਰੀ ਮੀਂਹ ਮਚਾਏਗਾ ਤਬਾਹੀ ; Flash flood ਨੂੰ ਲੈ ਕੇ IMD ਦਾ ਅਲਰਟ ਜਾਰੀ
NEXT STORY