ਨਵੀਂ ਦਿੱਲੀ- ਅੰਤਰਰਾਸ਼ਟਰੀ ਸਪੇਸ ਸਟੇਸ਼ਨ 'ਤੇ 18 ਦਿਨ ਬਿਤਾਉਣ ਤੋਂ ਬਾਅਦ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਬਾਕੀ ਸਾਥੀਆਂ ਸਣੇ ਧਰਤੀ 'ਤੇ ਵਾਪਸ ਪਰਤ ਆਏ ਹਨ। ਉਨ੍ਹਾਂ ਦਾ ਡ੍ਰੈਗਨ ਸਪੇਸਕ੍ਰਾਫ਼ਟ ਕੈਲੀਫੌਰਨੀਆ 'ਚ ਸਪਲੈਸ਼ਡਾਊਨ ਹੋਇਆ ਹੈ, ਜਿਸ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇਕ ਪੋਸਟ ਪਾ ਕੇ ਲਿਖਿਆ, ''ਪੁਲਾੜ ਦੇ ਇਤਿਹਾਸਕ ਸਫ਼ਰ ਮਗੋਂ ਧਰਤੀ 'ਤੇ ਵਾਪਸ ਆਉਣ ਵਾਲੇ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਮੈਂ ਪੂਰੇ ਭਾਰਤ ਦੇਸ਼ ਵੱਲੋਂ ਸੁਆਗਤ ਕਰਦਾ ਹਾਂ। ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾਣ ਵਾਲੇ ਪਹਿਲੇ ਭਾਰਤੀ ਬਣੇ ਹਨ, ਜਿਸ ਨਾਲ ਕਰੋੜਾਂ ਹੋਰ ਨੌਜਵਾਨ ਵੀ ਇਹ ਸੁਫ਼ਨਾ ਦੇਖਣ ਲੱਗੇ ਹਨ।''
ਉਨ੍ਹਾਂ ਅੱਗੇ ਕਿਹਾ ਕਿ ਸ਼ੁਭਾਂਸ਼ੂ ਦਾ ਇਹ ਸਫ਼ਰ ਭਾਰਤ ਦੇ ਸਾਡੇ ਮਨੁੱਖੀ ਸਪੇਸ ਫਲਾਈਟ ਮਿਸ਼ਨ 'ਗਗਨਯਾਨ' ਲਈ ਇਕ ਅਹਿਮ ਮੀਲ ਪੱਥਰ ਸਾਬਿਤ ਹੋਵੇਗਾ। ਜ਼ਿਕਰਯੋਗ ਹੈ ਕਿ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੇ ਲਖਨਊ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਉਹ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ 'ਚ ਜਾਣ ਵਾਲੇ ਪਹਿਲੇ ਭਾਰਤੀ ਬਣੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ 'ਤੇ ਵਾਪਸ ਆਏ ਸ਼ੁਭਾਂਸ਼ੂ ਐਂਡ ਕੰਪਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ 'ਤੇ ਵਾਪਸ ਆਏ ਸ਼ੁਭਾਂਸ਼ੂ ਐਂਡ ਕੰਪਨੀ, ਵੀਡੀਓ ਜਾਰੀ
NEXT STORY