ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਪੀ.ਐੱਮ. ਮੋਦੀ ਨੇ ਸੰਬੋਧਨ ਦੌਰਾਨ ਕਿਹਾ,‘‘ਬਾਬਾ ਭੋਲੇਨਾਥ ਹੀ ਆਪਣੀ ਮਾਇਆ ਦਾ ਵਿਸਥਾਰ ਜਾਣਦੇ ਹਨ, ਜੋ ਹੁੰਦਾ ਹੈ, ਸਭ ਉਨ੍ਹਾਂ ਦੀ ਮਰਜ਼ੀ ਨਾਲ ਹੁੰਦਾ ਹੈ।’’ ਉਨ੍ਹਾਂ ਕਿਹਾ,‘‘ਬਾਬਾ ਕਾਸ਼ੀ ਵਿਸ਼ਵਨਾਥ ਅਤੇ ਮਾਂ ਗੰਗਾ ਸਾਰਿਆਂ ਦੀ ਹੈ। ਮੈਂ ਦੇਸ਼ ਵਾਸੀਆਂ ਲਈ ਨਗਰ ਕੋਤਵਾਲ ਕਾਲਭੈਰਵ ਜੀ ਦਾ ਆਸ਼ੀਰਵਾਦ ਲੈ ਕੇ ਆ ਰਿਹਾ ਹਾਂ। ਕਾਸ਼ੀ ’ਚ ਕੁਝ ਵੀ ਖ਼ਾਸ ਹੋਵੇ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਪੁੱਛਣਾ ਜ਼ਰੂਰੀ ਹੈ। ਮੈਂ ਕਾਸ਼ੀ ਦੇ ਕੋਤਵਾਲ ਦੇ ਚਰਨਾਂ ’ਚ ਨਮਸਕਾਰ ਕਰਦਾ ਹਾਂ।’’ ਇਸ ਮੌਕੇ ਪੀ.ਐੱਮ. ਮੋਦੀ ਨੇ ਭੋਜਪੁਰੀ ’ਚ ਕਾਸ਼ੀ ਦੇ ਲੋਕਾਂ ਨੂੰ ਵਧਾਈ ਦਿੱਤੀ। ਪੀ.ਐੱਮ. ਨੇ ਕਿਹਾ ਕਿ ਸਾਡੇ ਪੁਰਾਣਾਂ ’ਚ ਕਿਹਾ ਗਿਆ ਹੈ ਕਿ ਜਿਵੇਂ ਹੀ ਕੋਈ ਕਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਭਗਵਾਨ ਵਿਸ਼ਵੇਸ਼ਵਰ ਦਾ ਆਸ਼ੀਰਵਾਦ, ਇਕ ਅਲੌਕਿਕ ਊਰਜਾ ਦਿੰਦਾ ਹੈ। ਇੱਥੇ ਆਉਂਦੇ ਹੀ ਸਾਡੀ ਅੰਤਰ-ਆਤਮਾ ਨੂੰ ਜਾਗ੍ਰਿਤ ਕਰਦਾ ਹੈ।
ਇਹ ਵੀ ਪੜ੍ਹੋ : PM ਮੋਦੀ ਕੱਲ ਕਰਨਗੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ, ਜਾਣੋ ਕੋਰੀਡੋਰ ਨਾਲ ਜੁੜੀਆਂ 10 ਵੱਡੀਆਂ ਗੱਲਾਂ
ਪ੍ਰਧਾਨ ਮੰਤਰੀ ਨੇ ਕਿਹਾ,‘‘ਵਿਸ਼ਵਨਾਥ ਧਾਮ ਦਾ ਇਹ ਪੂਰਾ ਨਵਾਂ ਕੰਪਲੈਕਸ ਇਕ ਸ਼ਾਨਦਾਰ ਭਵਨ ਭਰ ਨਹੀਂ ਹੈ, ਇਹ ਪ੍ਰਤੀਕ ਹੈ, ਸਾਡੇ ਭਾਰਤ ਦੀ ਸਨਾਤਨ ਸੰਸਕ੍ਰਿਤੀ ਦਾ! ਇਹ ਪ੍ਰਤੀਕ ਹੈ, ਸਾਡੀ ਰੂਹਾਨੀ ਆਤਮਾ ਦਾ! ਇਹ ਪ੍ਰਤੀਕ ਹੈ, ਭਾਰਤ ਦੀ ਪ੍ਰਾਚੀਨਤਾ ਦਾ, ਪਰੰਪਰਾਵਾਂ ਦਾ! ਭਾਰਤ ਦੀ ਊਰਜਾ ਦਾ, ਗਤੀਸ਼ੀਲਤਾ ਦਾ।’’ ਉਨ੍ਹਾਂ ਕਿਹਾ,‘‘ਮੰਦਰ ਖੇਤਰ ਸਿਰਫ਼ 3 ਹਜ਼ਾਰ ਵਰਗ ਫੁੱਟ ਸੀ, ਉਹ ਹੁਣ ਕਰੀਬ 5 ਲੱਖ ਵਰਗ ਫੁੱਟ ਦਾ ਹੋ ਗਿਆ ਹੈ। ਹੁਣ ਮੰਦਰ ਅਤੇ ਮੰਦਰ ਕੰਪਲੈਕਸ ’ਚ 50 ਤੋਂ 75 ਹਜ਼ਾਰ ਸ਼ਰਧਾਲੂ ਆ ਸਕਦੇ ਹਨ ਯਾਨੀ ਪਹਿਲੇ ਮਾਂ ਗੰਗਾ ਦੇ ਦਰਸ਼ਨ, ਇਸ਼ਨਾਨ ਅਤੇ ਉੱਥੋਂ ਸਿੱਧੇ ਵਿਸ਼ਵਨਾਥ ਧਾਮ। ਜਦੋਂ ਮੈਂ ਬਨਾਰਸ ਆਇਆ ਸੀ, ਉਦੋਂ ਇਕ ਵਿਸ਼ਵਾਸ ਲੈ ਕੇ ਆਇਆ ਸੀ। ਵਿਸ਼ਵਾਸ ਆਪਣੇ ਤੋਂ ਜ਼ਿਆਦਾ ਬਨਾਰਸ ਦੇ ਲੋਕਾਂ ’ਤੇ ਸੀ। ਅੱਜ ਹਿਸਾਬ-ਕਿਤਾਬ ਦਾ ਸਮਾਂ ਨਹੀਂ ਹੈ।’’
ਇਹ ਵੀ ਪੜ੍ਹੋ : PM ਮੋਦੀ ਅੱਜ ਕਰਨਗੇ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ, 12 ਸੂਬਿਆਂ ਦੇ ਮੁੱਖ ਮੰਤਰੀ ਹੋਣਗੇ ਸ਼ਾਮਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
PM ਮੋਦੀ ਦੇ ਬਾਡੀਗਾਰਡ ਆਖ਼ਰ ਕਿਉਂ ਪਹਿਨਦੇ ਹਨ ਕਾਲਾ ਚਸ਼ਮਾ, ਵਜ੍ਹਾ ਕਰੇਗੀ ਤੁਹਾਨੂੰ ਵੀ ਹੈਰਾਨ
NEXT STORY