ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ 'ਚ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਇਹ ਵਿਰੋਧੀ ਧਿਰ ਦਾ ਮਹਾਗਠਜੋੜ ਨਹੀਂ ਸਗੋਂ ਵਿਰਾਸਤ ਦਾ ਮਹਾਗਠਜੋੜ ਹੈ। ਪੀ.ਐੱਮ. ਨੇ ਸੰਸਦ 'ਚ ਰਾਹੁਲ ਗਾਂਧੀ ਦੇ ਗਲੇ ਮਿਲਣ ਨਾਲ ਜੁੜੇ ਸਵਾਲ 'ਤੇ ਕਿਹਾ ਕਿ ਕਾਂਗਰਸ ਪ੍ਰਧਾਨ ਇਸ਼ਾਰਾ ਦੇਖ ਕੇ ਖੁਦ ਤੈਅ ਕਰਨ ਕਿ ਉਨ੍ਹਾਂ ਦੀ ਹਰਕਤ ਕਿਹੋ ਜਿਹੀ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਐੱਨ.ਡੀ.ਏ. ਨਾਲ ਬਾਹਰ ਦੇ ਦਲਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. 'ਤੇ ਵੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਨ.ਆਰ.ਸੀ. ਦੇ ਮੁੱਦੇ 'ਤੇ ਬੋਲਦੇ ਹੋਏ ਪੀ.ਐੱਮ. ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਆਪਣੇ ਆਪ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਉਨ੍ਹਾਂ ਨੂੰ ਲੋਕਾਂ ਦਾ ਸਮਰਥਨ ਖੋਹ ਜਾਣ ਦਾ ਡਰ ਹੈ। ਅਜਿਹੇ ਲੋਕ ਗ੍ਰਹਿ ਯੁੱਧ, ਖੂਨ ਖਰਾਬਾ ਤੇ ਦੇਸ਼ ਦੇ ਟੋਟੇ-ਟੋਟੇ ਵਰਗੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਪੀ.ਐੱਮ. ਮੋਦੀ ਨੇ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਲੋਕਾਂ ਨੂੰ ਵਿਸ਼ਵਾਸ਼ ਦਿਵਾਉਣਾ ਚਾਹੁੰਦਾ ਹਾਂ ਕਿ ਕਿਸੇ ਵੀ ਨਾਗਰਿਕ ਨੂੰ ਦੇਸ਼ ਨਹੀਂ ਛੱਡਣਾ ਪਵੇਗਾ। ਇਕ ਪ੍ਰਕਿਰਿਆ ਦੇ ਤਹਿਤ ਅਜਿਹੇ ਲੋਕਾਂ ਨੂੰ ਮੌਕਾ ਦਿੱਤਾ ਜਾਵੇਗਾ।
PM ਮੋਦੀ ਦਾ ਇੰਟਰਵਿਊ: NRC, ਰੋਜ਼ਗਾਰ, ਲਿੰਚਿੰਗ ਤੇ ਰਾਹੁਲ 'ਤੇ ਦਿੱਤੇ ਬੇਬਾਕ ਜਵਾਬ
NEXT STORY