ਨਵੀਂ ਦਿੱਲੀ - ਨਾਗਰਿਕਤਾ ਸੋਧ ਬਿੱਲ ਬੁੱਧਵਾਰ ਨੂੰ ਰਾਜ ਸਭਾ 'ਚ ਵੀ ਪਾਸ ਹੋ ਗਿਆ। ਇਸ ਬਿੱਲ ਦੇ ਪਾਸ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਆਖਿਆ ਕਿ ਇਹ ਭਾਰਤ ਅਤੇ ਸਾਡੇ ਦੇਸ਼ ਲਈ ਦਇਆ ਅਤੇ ਭਾਈਚਾਰੇ ਲਈ ਇਕ ਇਤਿਹਾਸਕ ਦਿਨ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਖੁਸ਼ੀ ਹੈ ਕਿ ਰਾਜ ਸਭਾ 'ਚ CAB2019 ਪਾਸ ਕੀਤਾ ਗਿਆ। ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ, ਜਿਨ੍ਹਾਂ ਨੇ ਬਿੱਲ ਦੇ ਪੱਖ 'ਚ ਵੋਟ ਪਾਈ। ਇਹ ਬਿੱਲ ਕਈਆਂ ਲੋਕਾਂ ਦੀਆਂ ਦਰਦਾਂ ਨੂੰ ਦੂਰ ਕਰੇਗਾ। ਜਿਨ੍ਹਾਂ ਨੇ ਸਾਲਾਂ ਤੱਕ ਉਤਪੀੜਣ ਦਾ ਸਾਹਮਣਾ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਬਿੱਲ ਲੋਕ ਸਭਾ 'ਚ ਸੋਮਵਾਰ ਨੂੰ ਪਾਸ ਹੋ ਗਿਆ ਸੀ।
ਰਾਜ ਸਭਾ ਤੋਂ ਨਾਗਰਿਕਤਾ ਸੋਧ ਬਿੱਲ ਪਾਸ, ਸੋਨੀਆ ਨੇ ਦੱਸਿਆ 'ਕਾਲਾ ਦਿਨ'
NEXT STORY