ਨਵੀਂ ਦਿੱਲੀ- 16 ਦਸੰਬਰ 1971, ਉਹ ਦਿਨ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਮਾਤ ਦਿੱਤੀ ਸੀ, ਜਿਸ ਦੇ ਸਿੱਟੇ ਵਜੋਂ ਇਕ ਨਵਾਂ ਦੇਸ਼- ਬੰਗਲਾਦੇਸ਼ ਹੋਂਦ 'ਚ ਆਇਆ ਸੀ। ਇਸ ਦਿਨ ਪਾਕਿਸਤਾਨ ਦੇ 92,000 ਤੋਂ ਵੱਧ ਫੌਜੀਆਂ ਨੇ ਭਾਰਤੀ ਫੌਜ ਅੱਗੇ ਸਰੰਡਰ ਕਰ ਕੇ ਆਪਣੀ ਹਾਰ ਕਬੂਲੀ ਸੀ। ਇਸ ਦਿਨ ਨੂੰ ਯਾਦ ਕਰਦਿਆਂ ਭਾਰਤ 'ਚ 'ਵਿਜੈ ਦਿਵਸ' ਵਜੋਂ ਮਨਾਇਆ ਜਾਂਦਾ ਹੈ ਤੇ ਫੌਜੀ ਜਵਾਨਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਜੈ ਦਿਵਸ ਮੌਕੇ ਭਾਰਤੀ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਹੈ। ਉਨ੍ਹਾਂ ਐਕਸ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ''ਵਿਜੈ ਦਿਵਸ 'ਤੇ, ਅਸੀਂ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੇ 1971 ਵਿੱਚ ਭਾਰਤ ਨੂੰ ਇਤਿਹਾਸਕ ਜਿੱਤ ਦਿਵਾਈ।''
ਉਨ੍ਹਾਂ ਅੱਗੇ ਕਿਹਾ, ''ਭਾਰਤੀ ਫੌਜੀ ਜਵਾਨਾਂ ਦੇ ਦ੍ਰਿੜ ਇਰਾਦੇ ਅਤੇ ਨਿਰਸਵਾਰਥ ਸੇਵਾ ਨੇ ਸਾਡੇ ਦੇਸ਼ ਦੀ ਰੱਖਿਆ ਕੀਤੀ ਅਤੇ ਸਾਡੇ ਇਤਿਹਾਸ ਵਿੱਚ ਮਾਣ ਦਾ ਇੱਕ ਪਲ ਉੱਕਰਿਆ। ਇਹ ਦਿਨ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਅਤੇ ਉਨ੍ਹਾਂ ਦੀ ਬੇਮਿਸਾਲ ਭਾਵਨਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਦੀ ਬਹਾਦਰੀ ਭਾਰਤੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।''

16 ਦਸੰਬਰ 2012 ; ਉਹ ਕਾਲਾ ਦਿਨ, ਜਦੋਂ 'ਨਿਰਭਯਾ' ਕਾਂਡ ਨਾਲ ਕੰਬ ਗਿਆ ਸੀ ਪੂਰਾ ਦੇਸ਼
NEXT STORY