ਵੇਰਾਵਲ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਤਿੰਨ ਦਿਨਾ ਗੁਜਰਾਤ ਦੌਰੇ ਤਹਿਤ ਸੋਮਨਾਥ ਪਹੁੰਚੇ। ਉਹ ਇੱਥੇ ਤਿੰਨ ਦਿਨ ਤੱਕ ਚੱਲਣ ਵਾਲੇ ‘ਸੋਮਨਾਥ ਸਵਾਭਿਮਾਨ ਪਰਵ’ ਅਤੇ ਰਾਜਕੋਟ ਵਿਚ ‘ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ’ ਸਮੇਤ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਗਿਰ ਸੋਮਨਾਥ ਜ਼ਿਲੇ ਦੇ ਵੇਰਾਵਲ ਕਸਬੇ ਨੇੜੇ ਸਥਿਤ ਪ੍ਰਸਿੱਧ ਸੋਮਨਾਥ ਮਹਾਦੇਵ ਮੰਦਰ ਦੇ ਨੇੜੇ ਹੈਲੀਪੈਡ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, “ਸੋਮਨਾਥ ਵਿਚ ਆ ਕੇ ਧੰਨ ਮਹਿਸੂਸ ਕਰ ਰਿਹਾ ਹਾਂ, ਜੋ ਸਾਡੀ ਸੱਭਿਅਤਾਵਾਦੀ ਹਿੰਮਤ ਦਾ ਸ਼ਾਨਦਾਰ ਪ੍ਰਤੀਕ ਹੈ। ਇਹ ਯਾਤਰਾ ਸੋਮਨਾਥ ਸਵਾਭਿਮਾਨ ਪਰਵ ਦੌਰਾਨ ਹੋ ਰਹੀ ਹੈ।” ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ ’ਤੇ 1026 ਵਿਚ ਹਮਲਾ ਹੋਇਆ ਸੀ ਅਤੇ ਇਸ ਸਾਲ ਉਸ ਹਮਲੇ ਦੇ ਇਕ ਹਜ਼ਾਰ ਸਾਲ ਪੂਰੇ ਹੋ ਗਏ ਹਨ।
ਸੋਮਨਾਥ ਮੰਦਰ ਵਿਚ ਮੋਦੀ ਨੇ ਸੋਮੇਸ਼ਵਰ ਮਹਾਦੇਵ ਦੀ ਮਹਾ ਆਰਤੀ ਕੀਤੀ ਅਤੇ ਜਯੋਤਿਰਲਿੰਗ ਦਾ ਅਭਿਸ਼ੇਕ ਤੇ ਦਰਸ਼ਨ-ਪੂਜਨ ਕੀਤਾ। ਇਸ ਤੋਂ ਬਾਅਦ ਉਹ 72 ਘੰਟੇ ਤੱਕ ਚੱਲਣ ਵਾਲੇ ਓਮ ਜਾਪ ਵਿਚ ਸ਼ਾਮਲ ਹੋਏ ਅਤੇ ਜਾਪ ਵੀ ਕੀਤਾ। ਇਸ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨੂੰ ਦੇਖਣ ਲਈ ਸੜਕ ਦੇ ਦੋਵੇਂ ਪਾਸੇ ਭਾਰੀ ਭੀੜ ਮੌਜੂਦ ਸੀ। ਮੰਦਰ ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਮਨਾਥ ਸਰਕਟ ਹਾਊਸ ਵਿਚ ਸੋਮਨਾਥ ਟਰੱਸਟ ਦੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ।
ਬੱਚਿਆਂ ਦੀ ਦਵਾਈ 'ਚ ਜ਼ਹਿਰ ! ਹੁਣ ਇਸ ਸਿਰਪ 'ਤੇ ਲੱਗਾ ਬੈਨ, CDSCO ਨੇ ਜਾਰੀ ਕੀਤਾ ਅਲਰਟ
NEXT STORY