ਮੁੰਬਈ- ਸੰਜੇ ਲੀਲਾ ਭੰਸਾਲੀ ਅਤੇ ਕੇਤਨ ਮਹਿਤਾ ਹੁਣ ਅਜਿਹੀ ਇਤਿਹਾਸਕ ਕਹਾਣੀ ਲੈ ਕੇ ਆਏ ਹਨ, ਜੋ ਭਾਰਤ ਅਤੇ ਇਥੋਂ ਦੇ ਲੋਕਾਂ ਲਈ ਬਹੁਤ ਅਹਿਮ ਸਾਬਤ ਹੋ ਸਕਦੀ ਹੈ। ਭੰਸਾਲੀ ਨੇ ਕੇਤਨ ਮਹਿਤਾ ਨਾਲ ਮਿਲ ਕੇ ਭਾਰਤੀ ਸੱਭਿਆਚਾਰ ਦੀ ਬੇਹੱਦ ਮਹੱਤਵਪੂਰਨ ਕਹਾਣੀ ‘ਜੈ ਸੋਮਨਾਥ’ ਦਾ ਐਲਾਨ ਕੀਤਾ ਹੈ।
‘ਜੈ ਸੋਮਨਾਥ’ ਦੀ ਕਹਾਣੀ ਸਾਨੂੰ 1025–1026 ਈਸਵੀ ਦੇ ਉਸ ਦੌਰ ’ਚ ਲੈ ਜਾਵੇਗੀ, ਜਦੋਂ ਗਜ਼ਨੀ ਦੇ ਮਹਿਮੂਦ ਨੇ ਗੁਜਰਾਤ ਦੇ ਸੋਮਨਾਥ ਮੰਦਰ ’ਤੇ ਹਮਲਾ ਕਰ ਕੇ ਲੁੱਟਿਆ ਸੀ। ਇਸ ਸਾਲ ਇਸ ਹਮਲੇ ਅਤੇ ਮੰਦਰ ਦੀ ਤਬਾਹੀ ਨੂੰ 1000 ਸਾਲ ਪੂਰੇ ਹੋ ਰਹੇ ਹਨ। ਪਹਿਲੀ ਵਾਰ ਇਤਿਹਾਸਕ ਘਟਨਾ ਵੱਡੇ ਪਰਦੇ ’ਤੇ ਸਜੀਵ ਹੋਣ ਜਾ ਰਹੀ ਹੈ, ਜੋ ਹਰ ਭਾਰਤੀ ਦੇ ਦਿਲ ਨੂੰ ਛੂਹ ਲਵੇਗੀ।
‘ਜੈ ਸੋਮਨਾਥ’ ਦਾ ਨਿਰਮਾਣ ਭੰਸਾਲੀ ਪ੍ਰੋਡਕਸ਼ਨਜ਼ ਅਤੇ ਮਾਇਆ ਮੂਵੀਜ਼ (ਕੇਤਨ ਮਹਿਤਾ ਦੀ ਪ੍ਰੋਡਕਸ਼ਨ ਕੰਪਨੀ) ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਫ਼ਿਲਮ 2027 ’ਚ ਵੱਡੇ ਪਰਦੇ ’ਤੇ ਦਸਤਕ ਦੇਣ ਲਈ ਤਿਆਰ ਹੈ।
ਜੇਲ੍ਹ ਦੀਆਂ ਸਲਾਖਾਂ ਪਿੱਛੇ 'ਕਾਮੇਡੀ ਕਿੰਗ'; ਕੀ ਅੱਜ ਮਿਲੇਗੀ ਰਾਜਪਾਲ ਯਾਦਵ ਨੂੰ ਰਾਹਤ?
NEXT STORY