ਗਾਜ਼ੀਪੁਰ/ਮੇਰਠ– ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਗਾਜ਼ੀਪੁਰ ਬਾਰਡਰ ’ਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਪ੍ਰਧਾਨ ਅਤੇ ਨਗੀਨਾ ਸੀਟ ਤੋਂ ਐੱਮ. ਪੀ. ਚੰਦਰਸ਼ੇਖਰ ਆਜ਼ਾਦ ਨੂੰ ਪੁਲਸ ਨੇ ਮੇਰਠ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਐੱਮ. ਪੀ. ਨੇ ਪੁਲਸ ਬੈਰੀਕੇਡਿੰਗ ਪਾਰ ਕਰਦੇ ਹੋਏ ਹਾਈਵੇਅ ’ਤੇ ਦੌੜ ਲਾ ਦਿੱਤੀ, ਜਿਸ ਦੌਰਾਨ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਪਿੱਛੇ-ਪਿੱਛੇ ਦੌੜਦੇ ਨਜ਼ਰ ਆਏ।
ਚੰਦਰਸ਼ੇਖਰ ਆਜ਼ਾਦ ਮੇਰਠ ਦੇ ਕਪਸਾੜ ਪਿੰਡ ਜਾ ਰਹੇ ਸਨ, ਜਿੱਥੇ ਉਨ੍ਹਾਂ ਹੁਣੇ ਜਿਹੇ ਇਕ ਦਲਿਤ ਔਰਤ ਦੇ ਕਤਲ ਅਤੇ ਉਸ ਦੀ ਧੀ ਦੇ ਅਗਵਾ ਮਾਮਲੇ ਵਿਚ ਪੀੜਤ ਪਰਿਵਾਰ ਨੂੰ ਮਿਲਣ ਦਾ ਪ੍ਰੋਗਰਾਮ ਰੱਖਿਆ ਸੀ। ਪੁਲਸ ਨੇ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਦੌਰਾਨ ਧੱਕਾ-ਮੁੱਕੀ ਤੇ ਬਹਿਸ ਵੀ ਹੋਈ ਪਰ ਕਿਸੇ ਵੱਡੇ ਟਕਰਾਅ ਨੂੰ ਰੋਕਣ ਵਿਚ ਪੁਲਸ ਸਫ਼ਲ ਰਹੀ। ਐੱਮ.ਪੀ. ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਮਿਲਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕਿਸੇ ਵੀ ਕੀਮਤ ’ਤੇ ਮੇਰਠ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
''ਸ਼ਹਿਰੀ ਪਲਾਨਿੰਗ ਦੀ ਨਾਕਾਮੀ ਕਾਰਨ ਇੰਦੌਰ 'ਚ ਦੂਸ਼ਿਤ ਪਾਣੀ ਨੇ ਲਈਆਂ ਜਾਨਾਂ'' ; ਸਾਬਕਾ CM ਦਿਗਵਿਜੈ
NEXT STORY