ਸ਼੍ਰੀਨਗਰ : ਜੰਮੂ ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਸ਼੍ਰੀਨਗਰ ਵਿਚ ਅਲੱਗ-ਅਲੱਗ ਘਟਨਾਵਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੇ ਕਬਜ਼ੇ ਵਿਚੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸੁਥਸੂ ਕਲਾਂ ਨਿਵਾਸੀ ਬਸ਼ੀਰ ਅਹਿਮਦ ਗਨੀ ਨਾਂ ਦੇ ਵਿਅਕਤੀ ਦੇ ਬਾਰੇ ਵਿਚ ਇਕ ਵਿਸ਼ੇਸ਼ ਸੂਚਨਾ ਉੱਤੇ ਕਾਰਵਾਈ ਕਰਦੇ ਹੋਏ, ਜਿਸ ਨੇ ਆਪਣੇ ਘਰ ਵਿਚ ਪਾਬੰਦੀਸ਼ੁਦਾ ਪਦਾਰਥ ਜਮਾ ਕਰ ਕੇ ਰੱਖਿਆ ਸੀ।
ਨੌਗਾਮ ਦੀ ਇਕ ਪੁਲਸ ਪਾਰਟੀ ਨੇ ਫਸਟ ਕਲਾਸ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਨਾਲ ਇਸ ਜਗ੍ਹਾ 'ਤੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਉਕਤ ਸਥਾਨ ਤੋਂ 8.5 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਦੋਸ਼ੀ ਜੋ ਕਿ ਘਰ ਦਾ ਮਾਲਕ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨੌਗਾਮ ਪੁਲਸ ਸਟੇਸ਼ਨ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨਡੀਪੀਐੱਸ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਥਾਣਾ ਮੌਸੂਮਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਗਏ ਕੇਸ ਦੀ ਤਫ਼ਤੀਸ਼ ਦੌਰਾਨ ਦੋ ਕਾਬੂ ਕੀਤੇ ਨਸ਼ਾ ਤਸਕਰਾਂ ਦੇ ਖੁਲਾਸੇ ਤੋਂ ਬਾਅਦ ਸ਼ੇਖ ਬਾਗ ਲੇਨ ਵਿਖੇ ਨਾਕਾ ਲਗਾਇਆ ਗਿਆ, ਜਿਸ ਦਾ ਮੁੱਖ ਮੁਲਜ਼ਮ ਸ਼ਬੀਰ ਅਹਿਮਦ ਜ਼ਿੰਦਰੀ ਵਾਸੀ ਫਿਰਦੌਸ ਕਲੋਨੀ ਬੇਮੀਨਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਭਾਰੀ ਮਾਤਰਾ 'ਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਹੋਈਆਂ। ਪੁਲਸ ਨੇ ਕਿਹਾ, 'ਨਸ਼ਿਆਂ ਦੇ ਖਤਰੇ ਨਾਲ ਨਜਿੱਠਣਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਸਮਾਜ ਦੀ ਸੁਰੱਖਿਆ ਦੇ ਇਸ ਮਹੱਤਵਪੂਰਨ ਯਤਨ ਵਿੱਚ ਜੰਮੂ ਅਤੇ ਕਸ਼ਮੀਰ ਪੁਲਸ ਦਾ ਸਮਰਥਨ ਕਰਨ।'
ਬੱਚਿਆਂ ਦੀਆਂ ਲੱਗੀਆਂ ਮੌਜਾਂ, 15 ਦਿਨ ਬੰਦ ਰਹਿਣਗੇ ਸਕੂਲ
NEXT STORY