ਨੈਸ਼ਨਲ ਡੈਸਕ: ਆਰਥਿਕ ਅਪਰਾਧ ਸ਼ਾਖਾ (ਕ੍ਰਾਈਮ ਬ੍ਰਾਂਚ ਕਸ਼ਮੀਰ) ਨੇ ਵੱਡੀ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕ੍ਰਾਈਮ ਬ੍ਰਾਂਚ ਕਸ਼ਮੀਰ ਨੇ ਭ੍ਰਿਸ਼ਟਾਚਾਰ, ਧੋਖਾਧੜੀ, ਜਾਅਲੀ ਇੰਤਕਾਲ ਅਤੇ ਮਾਲ ਰਿਕਾਰਡਾਂ 'ਚ ਗੈਰ-ਕਾਨੂੰਨੀ ਹੇਰਾਫੇਰੀ ਦੇ ਮਾਮਲੇ 'ਚ 7 ਵਿੱਚੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਠੋਸ ਸਬੂਤਾਂ ਦੇ ਆਧਾਰ 'ਤੇ ਵਿਸਤ੍ਰਿਤ ਜਾਂਚ ਤੋਂ ਬਾਅਦ ਕੀਤੀ ਗਈ।
ਇਹ ਵੀ ਪੜ੍ਹੋ...School Closed: 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
ਕ੍ਰਾਈਮ ਬ੍ਰਾਂਚ ਦੇ ਬੁਲਾਰੇ ਅਨੁਸਾਰ, "ਐਫਆਈਆਰ ਨੰਬਰ 14/2025 09.07.2025 ਨੂੰ ਧਾਰਾ 167, 420, 120-ਬੀ ਆਰਪੀਸੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ 2006 ਦੀ ਧਾਰਾ 5 (2) ਤਹਿਤ ਦਰਜ ਕੀਤੀ ਗਈ ਸੀ। ਇਸ 'ਚ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚ 2 ਮਾਲ ਅਧਿਕਾਰੀ ਵੀ ਸ਼ਾਮਲ ਹਨ।" ਜਾਂਚ 'ਚ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਸੰਗਠਿਤ ਢੰਗ ਨਾਲ ਕੰਮ ਕਰ ਰਹੇ ਸਨ ਅਤੇ ਜ਼ਿਲ੍ਹਾ ਸ੍ਰੀਨਗਰ ਅਤੇ ਬਡਗਾਮ 'ਚ ਮਾਸੂਮ ਲੋਕਾਂ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾ ਰਹੇ ਸਨ।
ਇਹ ਵੀ ਪੜ੍ਹੋ..ਲੋਕ ਸਭਾ 'ਚ ਅੱਜ ਤੋਂ ਆਪ੍ਰੇਸ਼ਨ ਸਿੰਦੂਰ 'ਤੇ ਸ਼ੁਰੂ ਹੋਵੇਗੀ ਚਰਚਾ, ਲੋਕ ਸਭਾ ਪਹੁੰਚੇ PM ਮੋਦੀ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਿਆਜ਼ ਅਹਿਮਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਨਿਵਾਸੀ ਨੌਗਾਮ ਸ੍ਰੀਨਗਰ, ਮੁਹੰਮਦ ਸ਼ਫੀ ਲੋਨ ਉਰਫ਼ ਸ਼ੈਫ਼ ਚੀਨੀ ਪੁੱਤਰ ਅਬਦੁਲ ਅਹਿਦ ਲੋਨ ਨਿਵਾਸੀ ਮਕਾਨ ਨੰਬਰ 187 ਸੈਕਟਰ-ਬੀ, ਪੀਰਬਾਗ ਸ੍ਰੀਨਗਰ, ਸ਼ਾਹਨਵਾਜ਼ ਅਹਿਮਦ ਰਾਥਰ ਪੁੱਤਰ ਨੂਰ ਮੁਹੰਮਦ ਰਾਥਰ ਨਿਵਾਸੀ ਪਾਦਸ਼ਾਹੀ ਬਾਗ ਸ੍ਰੀਨਗਰ ਤੇ ਸ਼ਬੀਰ ਅਹਿਮਦ ਵਾਨੀ ਪੁੱਤਰ ਮੁਹੰਮਦ ਇਸਮਾਈਲ ਵਾਨੀ ਨਿਵਾਸੀ ਬਾਗੰਦਰ ਲਸਜਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ...ਅਮਰਨਾਥ ਯਾਤਰਾ: 1,635 ਸ਼ਰਧਾਲੂਆਂ ਦਾ 26ਵਾਂ ਜਥਾ ਜੰਮੂ ਤੋਂ ਰਵਾਨਾ, ਹੁਣ ਤੱਕ 3.77 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ
ਫਰਾਰ ਮੁਲਜ਼ਮਾਂ ਵਿੱਚੋਂ ਮੁੱਖ ਮੁਲਜ਼ਮ ਨੁਸਰਤ ਅਜ਼ੀਜ਼ ਧੀ ਅਬਦੁਲ ਅਜ਼ੀਜ਼ ਲੋਨ ਨਿਵਾਸੀ ਗੁਰੇਜ਼ (ਮੌਜੂਦਾ ਪਤਾ: ਮਹਿਜੂਰ ਨਗਰ ਸ੍ਰੀਨਗਰ, ਤਹਿਸੀਲਦਾਰ) ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਭ੍ਰਿਸ਼ਟਾਚਾਰ ਵਿਰੋਧੀ ਜੱਜ ਸ੍ਰੀਨਗਰ ਦੀ ਅਦਾਲਤ ਨੇ ਇਸਨੂੰ ਰੱਦ ਕਰ ਦਿੱਤਾ। ਉਦੋਂ ਤੋਂ ਉਹ ਭਗੌੜਾ ਹੈ ਅਤੇ ਗ੍ਰਿਫ਼ਤਾਰੀ ਤੋਂ ਬਚ ਰਹੀ ਹੈ। ਉਸ ਦਾ ਨਾਮ ਪਹਿਲਾਂ ਹੀ 4 ਹੋਰ ਐਫਆਈਆਰਜ਼ (2 ਅਪਰਾਧ ਸ਼ਾਖਾ ਕਸ਼ਮੀਰ ਵਿੱਚ ਦਰਜ ਅਤੇ 2 ਏਸੀਬੀ ਕਸ਼ਮੀਰ ਵਿੱਚ ਦਰਜ) 'ਚ ਹੈ। ਇਸ ਤੋਂ ਇਲਾਵਾ ਆਸ਼ਿਕ ਅਲੀ ਪੁੱਤਰ ਗੁਲਾਮ ਰਸੂਲ ਖਾਨ ਨਿਵਾਸੀ ਪਨਾਰ ਜਾਗੀਰ (ਸਾਬਕਾ ਪਟਵਾਰੀ ਬਲਹਾਮਾ ਸ੍ਰੀਨਗਰ) ਤੇ ਸ਼ਮੀਮਾ ਅਖ਼ਤਰ ਪਤਨੀ ਮੁਹੰਮਦ ਸ਼ਫੀ ਲੋਨ ਨਿਵਾਸੀ ਗੁਰੀਪੋਰਾ ਰਾਵਲਪੋਰਾ ਵੀ ਫਰਾਰ ਹਨ। ਪੁਲਸ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੁਸ਼ਖ਼ਬਰੀ ! Train ਦੀ ਟਿਕਟ ਬੁਕਿੰਗ ਸਮੇਂ ਨਹੀਂ ਹੋਵੇਗੀ ਪਰੇਸ਼ਾਨੀ , ਲੰਮੀ ਵੇਟਿੰਗ ਲਿਸਟ ਤੋਂ ਮਿਲੇਗਾ ਛੁਟਕਾਰਾ
NEXT STORY