ਧਰਮਸ਼ਾਲਾ– ਹਿਮਾਚਲ ਪ੍ਰਦੇਸ਼ ਪੁਲਸ ਕਾਂਸਟੇਬਲ ਭਰਤੀ ਮਾਮਲੇ ’ਚ ਚੱਲੀ ਜਾਂਚ ਹੁਣ ਕੋਲਕਾਤਾ ਪਹੁੰਚ ਗਈ ਹੈ। ਪੁਲਸ ਦੀ ਟੀਮ ਨੇ ਕੋਲਕਾਤਾ ਤੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ’ਚੋਂ ਇਕ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ ਹੋਈ ਹੈ ਅਤੇ ਕਈ ਵਾਰ ਇੰਟਰਵਿਊ ’ਚ ਵੀ ਭਾਗ ਲੈ ਚੁੱਕਾ ਹੈ। ਇਸ ਦੋਸ਼ੀ ਨੂੰ ਸੂਬੇ ’ਚ ਪੇਪਰ ਲੀਕ ਮਾਮਲੇ ’ਚ ਸੋਲਵਰ ਵੀ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਟੀਮ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਿਮਾਚਲ ਲਿਆ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਵੀਰਵਾਰ ਨੂੰ ਕੋਲਕਾਤਾ ’ਚ ਹਿਮਾਚਲ ਪੁਲਸ ਨੇ ਕਾਂਸਟੇਬਲ ਭਰਤੀ ਪੇਪਰ ਲੀਕ ਮਾਮਲੇ ’ਚ 2 ਦੋਸ਼ੀਆਂ ਰਣਜੀਤ ਅਤੇ ਸ਼ਿਵ ਸ਼ੰਕਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਸ਼ੀ ਮੁੱਖ ਰੂਪ ਨਾਲ ਨਾਲੰਦਾ ਦੇ ਨਿਵਾਸੀ ਹਨ। ਇਸ ਵਿਚ ਰਣਜੀਤ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕਰ ਚੁੱਕਾ ਹੈ ਅਤੇ ਕਈ ਵਾਰ ਇੰਟਰਵਿਊ ’ਚ ਵੀ ਹਿੱਸਾ ਲੈ ਚੁੱਕਾ ਹੈ।
184 ਕਿਲੋ ਗਾਂਜੇ, 2.13 ਲੱਖ ਨਸ਼ੀਲੇ ਕੈਪਸੂਲ ਬਰਾਮਦ, ਚਾਰ ਤਸਕਰ ਗ੍ਰਿਫ਼ਤਾਰ
NEXT STORY