ਨੈਸ਼ਨਲ ਡੈਸਕ- ਹਰਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅੰਬਾਲਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਦੀ ਈ-ਰਿਕਸ਼ਾ ਨਾਲ ਹੋਈ ਜ਼ੋਰਦਾਰ ਟੱਕਰ ਕਾਰਨ ਇਕ 25 ਸਾਲਾ ਮੁਟਿਆਰ ਦੀ ਦਰਦਨਾਕ ਮੌਤ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਚਲਾ ਰਿਹਾ ਵਿਅਕਤੀ ਪੁਲਸ ਵਿਭਾਗ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ, ਜੋ ਹਾਦਸੇ ਸਮੇਂ ਸ਼ਰਾਬ ਨਾਲ ਟੱਲੀ ਸੀ।
ਮ੍ਰਿਤਕਾ ਦੀ ਪਛਾਣ ਨਿਕਿਤਾ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਵਿੱਚ ਕੰਮ ਕਰਦੀ ਸੀ ਅਤੇ ਆਪਣੇ ਘਰ ਦਿੱਲੀ ਪਰਤ ਰਹੀ ਸੀ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਅੰਬਾਲਾ ਦੇ ਡਾ. ਡੀ.ਡੀ. ਪਾਂਡੇ ਨੇ ਦੱਸਿਆ ਕਿ ਲੜਕੀ ਦੀ ਮ੍ਰਿਤਕ ਦੇਹ ਨੂੰ ਦੇਰ ਰਾਤ ਹਸਪਤਾਲ ਲਿਆਂਦਾ ਗਿਆ, ਜਿਸ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ।
Ambala, Haryana: Brother of of Nikita says, "My sister was coming from Delhi. When she got off the rickshaw, a police officer hit the rickshaw from behind and then ran over her with his vehicle, causing her to die on the spot..." pic.twitter.com/3ac4p11X4p
— IANS (@ians_india) February 12, 2026
ਇਹ ਵੀ ਪੜ੍ਹੋ- Takeoff ਕਰਦਿਆਂ ਹੀ ਹੋ ਗਿਆ Crash ! ਸਮੁੰਦਰ ਕੰਢੇ ਜਾ ਡਿੱਗਾ ਸਵਾਰੀਆਂ ਨਾਲ ਭਰਿਆ ਜਹਾਜ਼
ਈ-ਰਿਕਸ਼ਾ ਚਾਲਕ ਰਵਿੰਦਰ ਸਿੰਘ, ਜੋ ਹਾਦਸੇ ਦਾ ਚਸ਼ਮਦੀਦ ਹੈ, ਨੇ ਦੱਸਿਆ ਕਿ ਉਹ ਅੰਬਾਲਾ ਕੈਂਟ ਤੋਂ 4 ਸਵਾਰੀਆਂ ਲੈ ਕੇ ਆ ਰਿਹਾ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਕਾਰਨ ਨਿਕਿਤਾ ਹੇਠਾਂ ਡਿੱਗ ਗਈ ਅਤੇ ਪੁਲਸ ਮੁਲਾਜ਼ਮ ਨੇ ਉਸ 'ਤੇ ਕਾਰ ਚੜ੍ਹਾ ਦਿੱਤੀ। ਰਵਿੰਦਰ ਮੁਤਾਬਕ ਪੁਲਸ ਮੁਲਾਜ਼ਮ ਪੂਰੀ ਤਰ੍ਹਾਂ ਟੱਲੀ ਸੀ।
ਮ੍ਰਿਤਕਾ ਦੇ ਭਰਾ ਮਯੰਕ ਨੇ ਵੀ ਪੁਲਸ ਮੁਲਾਜ਼ਮ 'ਤੇ ਨਸ਼ੇ ਵਿੱਚ ਹੋਣ ਦੇ ਇਲਜ਼ਾਮ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਤੁਰਕੀ ਦੀ ਸੰਸਦ ਬਣੀ 'ਅਖਾੜਾ'! ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਭਿੜ ਗਈਆਂ ਦੋਵੇਂ ਧਿਰਾਂ, ਰੱਜ ਕੇ ਚੱਲੇ ਘਸੁੰਨ-ਮੁੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਏ ਤੌਬਾ ! ਪਹਿਲਾਂ ਧੀ ਦਾ ਮੰਗੇਤਰ ਤੇ ਹੁਣ ਭੈਣ ਦਾ ਪਤੀ ਲੈ ਭੱਜੀ ਅੱਧਖੜ ਜਨਾਨੀ
NEXT STORY