ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਸੋਮਾਲੀਆ ਤੋਂ ਇਕ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੀ ਰਾਜਧਾਨੀ ਮੋਗਾਦਿਸ਼ੂ ਦੇ ਹਵਾਈ ਅੱਡੇ 'ਤੇ ਇੱਕ ਰੂਹ ਕੰਬਾਊ ਹਾਦਸਾ ਵਾਪਰਨ ਤੋਂ ਟਲ ਗਿਆ। ਇੱਥੇ ਇੱਕ ਯਾਤਰੀਆਂ ਨਾਲ ਭਰਿਆ ਜਹਾਜ਼ ਟੇਕ ਆਫ਼ ਦੌਰਾਨ ਬੇਕਾਬੂ ਹੋ ਕੇ ਸਮੁੰਦਰੀ ਕੰਢੇ 'ਤੇ ਜਾ ਕੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਇਸ ਦਾ ਇਕ ਵਿੰਗ ਵੀ ਟੁੱਟ ਗਿਆ, ਪਰ ਗਨਿਮਤ ਰਹੀ ਕਿ ਜਹਾਜ਼ ਵਿੱਚ ਸਵਾਰ ਸਾਰੇ 55 ਲੋਕ ਸੁਰੱਖਿਅਤ ਹਨ।
ਜਾਣਕਾਰੀ ਅਨੁਸਾਰ 'ਹਾਲਾ ਏਅਰਲਾਈਨਜ਼' ਦਾ ਇਹ ਜਹਾਜ਼ ਮੋਗਾਦਿਸ਼ੂ ਦੇ ਅਦਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੇਕਆਫ਼ ਕਰ ਰਿਹਾ ਸੀ, ਜੋ ਕਿ ਹਿੰਦ ਮਹਾਂਸਾਗਰ ਦੇ ਬਿਲਕੁਲ ਕੰਢੇ 'ਤੇ ਸਥਿਤ ਹੈ। ਉਡਾਣ ਭਰਨ ਵੇਲੇ ਜਹਾਜ਼ ਅਚਾਨਕ ਰਨਵੇਅ ਤੋਂ ਫਿਸਲ ਕੇ ਬਾਹਰ ਨਿਕਲ ਗਿਆ ਅਤੇ ਤੇਜ਼ ਰਫ਼ਤਾਰ ਨਾਲ ਸਮੁੰਦਰੀ ਕੰਢੇ 'ਤੇ ਬਣੀ ਕੰਕਰੀਟ ਦੀ ਕੰਧ ਨਾਲ ਜਾ ਟਕਰਾਇਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਇਮਰਾਨ ਖ਼ਾਨ ਦੀ 'ਮੌਤ' ! ਹੁਣ ਖੁੱਲ੍ਹੇਗਾ ਰਾਜ਼, ਸੁਪਰੀਮ ਕੋਰਟ ਨੇ ਵਕੀਲ ਨੂੰ ਦਿੱਤੀ ਜੇਲ੍ਹ 'ਚ ਮੁਲਾਕਾਤ ਦੀ ਇਜ਼ਾਜਤ
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਜਿੱਥੇ ਕ੍ਰੈਸ਼ ਹੋਇਆ, ਉੱਥੋਂ ਸਮੁੰਦਰ ਦਾ ਪਾਣੀ ਸਿਰਫ਼ ਕੁਝ ਹੀ ਫੁੱਟ ਦੀ ਦੂਰੀ 'ਤੇ ਸੀ। ਜੇਕਰ ਜਹਾਜ਼ ਸੁਰੱਖਿਆ ਕੰਧ ਨੂੰ ਪਾਰ ਕਰ ਜਾਂਦਾ ਤਾਂ ਇਹ ਸਿੱਧਾ ਸਮੁੰਦਰ ਵਿੱਚ ਜਾ ਡਿੱਗਦਾ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਕੰਧ ਨਾਲ ਟਕਰਾਉਣ ਕਾਰਨ ਜਹਾਜ਼ ਦਾ ਕਾਕਪਿਟ ਅਤੇ ਖੰਭ ਬੁਰੀ ਤਰ੍ਹਾਂ ਟੁੱਟ ਗਏ।
ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 55 ਲੋਕ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ ਰੈਸਕਿਊ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਜਹਾਜ਼ 'ਚੋਂ ਬਾਹਰ ਕੱਢਿਆ। ਹਾਲਾਂਕਿ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਕਿਸੇ ਦੀ ਜਾਨ ਜਾਣ ਤੋਂ ਬਚਾਅ ਰਿਹਾ।
ਜਾਣਕਾਰੀ ਮਿਲਣ ਮਗਰੋਂ ਸੋਮਾਲੀਆ ਦੀ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਤੌਰ 'ਤੇ ਇਸ ਨੂੰ ਤਕਨੀਕੀ ਖਰਾਬੀ ਜਾਂ ਤੇਜ਼ ਹਵਾਵਾਂ ਕਾਰਨ ਵਾਪਰਿਆ ਹਾਦਸਾ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨਾਂ ਦਾ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਕੈਨੇਡਾ 'ਚ 3 ਪੰਜਾਬੀਆਂ ਸਣੇ 4 ਨੌਜਵਾਨ ਗ੍ਰਿਫ਼ਤਾਰ ! ਸ਼ਰਮਨਾਕ ਕਾਰਾ ਜਾਣ ਰਹਿ ਜਾਓਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਡਾਲਰ ਨੂੰ ਹਥਿਆਰ ਵਾਂਗ ਵਰਤ ਰਿਹੈ ਅਮਰੀਕਾ..!'' ਭਾਰਤ ਨੂੰ ਤੇਲ ਵੇਚਣ ਬਾਰੇ ਰੂਸ ਦਾ ਵੱਡਾ ਬਿਆਨ
NEXT STORY