ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ 'ਚ ਚੋਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਰਿਹਾਇਸ਼ੀ ਇਲਾਕੇ 'ਚ ਘਰ ਦੇ ਬਾਹਰ ਖੜ੍ਹੀ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਨਰੇਸ਼ ਭਾਰਦਵਾਜ ਦੀ ਬ੍ਰੇਜ਼ਾ ਕਾਰ ਵੀ ਸੁਰੱਖਿਅਤ ਨਹੀਂ ਰਹੀ। ਇਹ ਘਟਨਾ ਵੀਰਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਸ਼ਹਿਰ ਦੇ ਸੈਕਟਰ 6 'ਚ ਭਾਜਪਾ ਨੇਤਾ ਦੇ ਘਰ ਦੇ ਸਾਹਮਣੇ ਕ੍ਰੇਟ ਕਾਰ 'ਚ ਸਵਾਰ ਹੋ ਕੇ ਆਏ ਤਿੰਨ ਸ਼ੱਕੀ ਚੋਰ ਸਿਰਫ਼ 7 ਮਿੰਟਾਂ 'ਚ ਕਾਰ ਚੋਰੀ ਕਰ ਕੇ ਫਰਾਰ ਹੋ ਗਏ। ਚੋਰ ਕਾਰ ਨੂੰ ਹਰਿਆਣਾ ਤੋਂ ਉੱਤਰ ਪ੍ਰਦੇਸ਼ ਤੱਕ ਲੈ ਗਏ। ਬਾਅਦ 'ਚ ਕਾਰ ਉੱਤਰ ਪ੍ਰਦੇਸ਼ ਦੇ ਲੋਨੀ ਦੇਹਾਤ 'ਚ ਬਰਾਮਦ ਹੋਈ। ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਅਤੇ ਪੁਲਸ ਗਸ਼ਤ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਭਾਜਪਾ ਨੇਤਾ ਨਰੇਸ਼ ਭਾਰਦਵਾਜ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਨੇ ਤਿੰਨ ਸ਼ੱਕੀਆਂ ਦੀਆਂ ਹਰਕਤਾਂ ਨੂੰ ਕੈਦ ਕਰ ਲਿਆ। ਫੁਟੇਜ ਦੇ ਅਨੁਸਾਰ, ਦੋਸ਼ੀ ਇਕ ਕ੍ਰੇਟਾ ਕਾਰ 'ਚ ਘਟਨਾ ਸਥਾਨ 'ਤੇ ਪਹੁੰਚੇ ਅਤੇ ਪਹਿਲਾਂ ਆਲੇ ਦੁਆਲੇ ਦੇ ਖੇਤਰ ਦੀ ਰੇਕੀ ਕੀਤੀ। ਇਸ ਤੋਂ ਬਾਅਦ ਇਕ ਨੌਜਵਾਨ ਬ੍ਰੇਜ਼ਾ ਕੋਲ ਪਹੁੰਚਿਆ ਅਤੇ ਕੁਝ ਹੀ ਸਕਿੰਟਾਂ 'ਚ ਲੌਕ ਖੋਲ੍ਹ ਕੇ ਕਾਰ ਸਟਾਰਟ ਕਰ ਦਿੱਤੀ। ਫਿਰ ਤਿੰਨੋਂ ਸ਼ੱਕੀ ਕਾਰ ਲੈ ਕੇ ਫਰਾਰ ਹੋਗਏ। ਪੂਰੀ ਵਾਰਦਾਤ ਨੂੰ ਅੰਜਾਮ ਦੇਣ 'ਚ ਉਨ੍ਹਾਂ ਨੂੰ ਕਰੀਬ 7 ਮਿੰਟ ਲੱਗੇ।
ਹੈਰਾਨੀ ਦੀ ਗੱਲ ਹੈ ਕਿ ਰਿਹਾਇਸ਼ੀ ਖੇਤਰ 'ਚ ਸੀਸੀਟੀਵੀ ਕੈਮਰੇ ਲੱਗਣ ਦੇ ਬਾਵਜੂਦ ਚੋਰ ਬੇਖ਼ੌਫ ਹੋ ਕੇ ਅਪਰਾਧ ਨੂੰ ਅੰਜਾਮ ਦੇਣ ਦੇ ਗਏ। ਕਾਲੋਨੀ 'ਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਇਲਾਕੇ 'ਚ ਪੁਲਸ ਦੀ ਨਿਯਮਿਤ ਗਸ਼ਤ ਨਹੀਂ ਹੁੰਦੀ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜਦੋਂ ਰਿਹਾਇਸ਼ੀ ਇਲਾਕਿਆਂ 'ਚ ਸੁਰੱਖਿਆ ਵਿਵਸਥਾ ਦਾ ਇਹ ਹਾਲ ਹੈ ਤਾਂ ਆਮ ਨਾਗਰਿਕਾਂ ਦੇ ਵਾਹਨ ਕਿੰਨੇ ਸੁਰੱਖਿਅਤ ਹਨ?
ਕਾਰ 'ਚ ਜੀਪੀਐੱਸ ਸਿਸਟਮ ਲੱਗਾ ਹੋਣ ਕਾਰਨ ਉਸ ਦੀ ਲੋਕੇਸ਼ਨ ਟਰੇਸ ਹੋਈ। ਸ਼ੁਰੂਆਤੀ ਲੋਕੇਸ਼ਨ ਗਾਜ਼ੀਆਬਾਦ 'ਚ ਮਿਲਣ ਤੋਂ ਬਾਅਦ ਚੋਰੀ ਹੋਈ ਬ੍ਰੇਜ਼ਾ ਕਾਰ ਉੱਤਰ ਪ੍ਰਦੇਸ਼ ਦੇ ਲੋਨੀ ਦੇਹਾਤ ਤੋਂ ਬਰਾਮਦ ਕਰ ਲਈ ਗਈ। ਹਾਲਾਂਕਿ ਕਾਰ ਚੋਰੀ ਦੀ ਇਸ ਵਾਰਦਾਤ ਨੇ ਪੁਲਸ ਦੀ ਰਾਤ ਦੀ ਗਸ਼ਤ ਅਤੇ ਅਪਰਾਧੀਆਂ 'ਤੇ ਨਿਗਰਾਨੀਆਂ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SC ਵਿਦਿਆਰਥੀਆਂ ਦੇ ਵਜ਼ੀਫ਼ਿਆਂ 'ਚ ਹੋ ਰਹੀ ਦੇਰੀ 'ਤੇ PAC ਸਖ਼ਤ ! 6 ਸੂਬਿਆਂ ਦੇ ਮੁੱਖ ਸਕੱਤਰਾਂ ਖ਼ਿਲਾਫ਼...
NEXT STORY