ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਲੋਧਾ ਖੇਤਰ 'ਚ ਵੀਰਵਾਰ ਸਵੇਰੇ ਇਕ ਵਿਚਾਰ ਅਧੀਨ ਕੈਦੀ ਨੂੰ ਲਿਜਾ ਰਹੀ ਪੁਲਸ ਟੀਮ ਦੀ ਗੱਡੀ ਖੜ੍ਹੇ ਕੈਂਟਰ ਨਾਲ ਟਕਰਾ ਗਈ, ਜਿਸ ਨਾਲ 4 ਪੁਲਸ ਮੁਲਾਜ਼ਮਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਖੇਤਰ ਅਧਿਕਾਰੀ ਸੰਜੀਵ ਤੋਮਰ ਨੇ ਅਲੀਗੜ੍ਹ 'ਚ ਦੱਸਿਆ ਕਿ ਫਿਰੋਜ਼ਾਬਾਦ ਤੋਂ ਚਾਰ ਪੁਲਸ ਮੁਲਾਜ਼ਮ ਇਕ ਵਿਚਾਰ ਅਧੀਨ ਕੈਦੀ ਨੂੰ ਅਦਾਲਤ 'ਚ ਪੇਸ਼ ਕਰਨ ਲਈ ਬੁਲੰਦਸ਼ਹਿਰ ਲਿਜਾ ਰਹੇ ਸਨ, ਉਦੋਂ ਅਲੀਗੜ੍ਹ ਦੇ ਖੇਰੇਸ਼ਵਰ ਚੌਰਾਹੇ ਕੋਲ ਉਨ੍ਹਾਂ ਦਾ ਵਾਹਨ ਖੜ੍ਹੇ ਕੈਂਟਰ ਨਾਲ ਜਾ ਟਕਰਾਇਆ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਵਿਚਾਰ ਅਧੀਨ ਕੈਦੀ ਅਤੇ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਫਿਰੋਜ਼ਾਬਾਦ ਪੁਲਸ ਵਲੋਂ ਜਾਰੀ ਇਕ ਬਿਆਨ ਅਨੁਸਾਰ ਇਸ ਘਟਨਾ 'ਚ ਸਬ ਇੰਸਪੈਕਟਰ ਰਾਮ ਸੰਜੀਵਨ, ਹੈੱਡ ਕਾਂਸਟੇਬਲ ਬਲਬੀਰ ਸਿੰਘ, ਚੰਦਰਪਾਲ ਸਿੰਘ ਅਤੇ ਮੁਲਜ਼ਮ ਗੁਲਸ਼ਨ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੈੱਡ ਕਾਂਸਟੇਬਲ ਰਘੁਵੀਰ ਸਿੰਘ ਅਤੇ ਸ਼ੇਰਪਾਲ ਸਿੰਘ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇਲਾਜ ਦੌਰਾਨ ਰਘੁਵੀਰ ਨੇ ਦਮ ਤੋੜ ਦਿੱਤਾ। ਬਿਆਨ 'ਚ ਕਿਹਾ ਗਿਆ ਹੈ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵਾਹਨ ਦੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਉਹ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਕੈਂਟਰ ਨਾਲ ਜਾ ਟਕਰਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ੍ਰੇਸ਼ਨ ਸਿੰਦੂਰ' ਬਾਰੇ ਇਹ ਕੀ ਬੋਲ ਗਈ ਸੀਮਾ ਹੈਦਰ, ਕਹਿੰਦੀ ਭਾਰਤੀ ਫੌਜ...ਦੇਖੋ ਵੀਡੀਓ
NEXT STORY