ਨਾਗਪੁਰ- ਬਲੈਕ ਫੰਗਸ ਸੰਕਰਮਣ ਕਾਰਨ ਹਾਲ 'ਚ ਆਪਣੀਆਂ ਦੋਵੇਂ ਅੱਖਾਂ ਗੁਆ ਚੁਕੇ 46 ਸਲਾ ਇਕ ਪੁਲਸ ਮੁਲਾਜ਼ਮ ਨੇ ਸ਼ਨੀਵਾਰ ਨੂੰ ਇੱਥੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਪ੍ਰਮੋਦ ਮੇਰਗੁਰਵਰ ਨੇ ਸ਼ਹਿਰ ਦੇ ਮਣਕਾਪੁਰਾ ਇਲਾਕੇ ਸਥਿਤ ਘਰ 'ਚ ਦੁਪਹਿਰ ਨੂੰ ਕਰੀਬ 3 ਵਜੇ ਆਪਣੀ ਪਿਸਤੌਲ ਨਾਲ ਮੂੰਹ 'ਚ ਗੋਲੀ ਮਾਰ ਲਈ।
ਅਧਿਕਾਰੀ ਨੇ ਦੱਸਿਆ ਕਿ ਮੇਰਗੁਰਵਰ ਕੁਝ ਸਾਲ ਪਹਿਲਾਂ ਵਿਸ਼ੇਸ਼ ਸੁਰੱਖਿਆ ਇਕਾਈ (ਐੱਸ.ਪੀ.ਯੂ.) 'ਚ ਸ਼ਾਮਲ ਹੋਏ ਸਨ। ਉਹ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਗਏ ਸਨ ਪਰ ਬਾਅਦ 'ਚ ਬਲੈਕ ਫੰਗਸ (ਮਿਊਕੋਰੋਮਾਈਕੋਸਿਸ) ਨਾਲ ਪੀੜਤ ਹੋ ਗਏ ਸਨ। ਉਨ੍ਹਾਂ ਦੱਸਿਆਕਿ ਮੇਰਗੁਰਵਰ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿਸ ਦੌਰਾਨ ਡਾਕਟਰਾਂ ਨੂੰ ਉਨ੍ਹਾਂ ਦੀ ਇਕ ਅੱਖਾ ਕੱਢਣੀ ਪਈ ਅਤੇ ਜਦੋਂ ਸੰਕਰਮਣ ਤੇਜ਼ੀ ਨਾਲ ਫ਼ੈਲਣਾ ਸ਼ੁਰੂ ਹੋਇਆ, ਉਦੋਂ ਉਨ੍ਹਾਂ ਨੇ ਦੂਜੀ ਅੱਖ ਵੀ ਗੁਆ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਰੋਗ ਤੋਂ ਉਭਰਨ ਤੋਂ ਬਾਅਦ ਪੁਲਸ ਮੁਲਾਜ਼ਮ ਤਣਾਅ 'ਚ ਸਨ। ਉਨ੍ਹਾਂ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਮੇਰਗੁਰਵਰ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ 2 ਬੱਚੇ ਹਨ।
ਰਾਫੇਲ ਸੌਦੇ ਦੇ ਮਾਮਲੇ ’ਚ ਫਰਾਂਸ ਨੇ ਅਦਾਲਤੀ ਜਾਂਚ ਸ਼ੁਰੂ ਕੀਤੀ
NEXT STORY