ਨਵੀਂ ਦਿੱਲੀ (ਬਿਊਰੋ)– ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਨਗਰ ਨਿਗਮ ਚੋਣਾਂ ’ਚ ਸਿੱਖ ਬਹੁਗਿਣਤੀ ਖੇਤਰਾਂ ਵਿਚ ਭਾਜਪਾ ਦੀ ਹਾਰ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ। ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਮਾਮਲਿਆਂ ਨੂੰ ਅੱਖੋਂ-ਪਰੋਖੇ ਕਰ ਕੇ ਕੋਈ ਵੀ ਪਾਰਟੀ ਦਿੱਲੀ ਵਿਚ ਜਿੱਤ ਦਰਜ ਨਹੀਂ ਕਰ ਸਕਦੀ ਕਿਉਂਕਿ ਪੰਜਾਬ ਤੋਂ ਬਾਅਦ ਦਿੱਲੀ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ।
ਅਕਾਲੀ ਦਲ ਦਫਤਰ ’ਚ ਸਰਨਾ ਨੇ ਮੀਡੀਆ ਸਾਹਮਣੇ ਬੰਦੀ ਸਿੰਘਾਂ ਦੇ ਮਾਮਲੇ ਦਾ ਖੁਲਾਸਾ ਕੀਤਾ। ਨਾਲ ਹੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਮੁੱਦੇ ’ਤੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਸੀ ਪਰ ਦੋਵਾਂ ਪਾਰਟੀਆਂ ਨੇ ਇਸ ’ਤੇ ਭਰੋਸਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਕਰ ਕੇ ਇਨ੍ਹਾਂ ਚੋਣਾਂ ਵਿਚ ਸਿੱਖਾਂ ਨੇ ਵੀ ਆਪਣਾ ਭਾਰੀ ਗੁੱਸਾ ਦਿਖਾਇਆ ਹੈ।
ਸਰਨਾ ਨੇ ਦੋਵਾਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਵੀਜ਼ਾ ਵਾਸਤੇ ਪਾਕਿਸਤਾਨ ’ਤੇ ਕੂਟਨੀਤਕ ਤੌਰ ’ਤੇ ਦਬਾਅ ਬਣਾਉਣ।
ਬਿਲਡਿੰਗ ਦੀ ਲਿਫਟ 'ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ
NEXT STORY