ਨਵੀਂ ਦਿੱਲੀ— ਈ-ਰਿਕਸ਼ਾ ਚਾਰਜਿੰਗ ਲਈ ਸੰਗਠਿਤ ਰੂਪ ਨਾਲ ਬਿਜਲੀ ਚੋਰੀ ਕਾਰਨ ਬਿਜਲੀ ਸਪਲਾਈ ਕੰਪਨੀਆਂ ਨੂੰ ਕਾਫੀ ਚੂਨਾ ਲੱਗ ਰਿਹਾ ਹੈ। ਡਿਸਕਾਮ ਦੇ ਸੂਤਰਾਂ ਮੁਤਾਬਕ ਇਸ ਕਾਰਨ ਸਲਾਨਾ ਕਰੀਬ 150 ਕਰੋੜ ਰੂਪਏ ਦਾ ਨੁਕਸਾਨ ਹੋ ਰਿਹਾ ਹੈ। ਦਿੱਲੀ 'ਚ ਤਿੰਨ ਕੰਪਨੀਆਂ ਬੀ.ਐੱਸ.ਈ.ਐੱਸ, ਬੀ.ਆਰ.ਪੀ.ਐੱਲ. ਤੇ ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਬਿਜਲੀ ਸਪਲਾਈ ਕਰ ਰਹੀਆਂ ਹਨ।
ਇਕ ਅਨੁਮਾਨ ਮੁਤਾਬਕ ਸ਼ਹਿਰ ਦੀਆਂ ਸੜਕਾਂ 'ਤੇ ਕਰੀਬ 1 ਲੱਖ ਈ-ਰਿਕਸ਼ਾ ਦੌੜ ਰਹੇ ਹਨ ਪਰ ਸਰਕਾਰ ਦੀ ਸਬਸਿਡੀ ਯੋਜਨਾ ਦੇ ਬਾਵਜੂਦ ਸਿਰਫ ਇਕ ਚੌਥਾਈ ਹੀ ਰਜਿਸਟਰਡ ਹਨ। ਡਿਸਕਾਮ ਸੂਤਰਾਂ ਦਾ ਦਾਅਵਾ ਹੈ ਕਿ ਚਾਰਜਿੰਗ ਸੁਵਿਧਾ ਦੀ ਕਮੀ 'ਚ ਸ਼ਹਿਰ ਦੇ ਕਈ ਇਲਾਕਿਆਂ, ਖਾਸ ਕਰਕੇ ਮੈਟਰੋ ਸਟੇਸ਼ਨਾਂ ਦੇ ਨੇੜੇ ਬਿਜਲੀ ਚੋਰੀ ਦੇ ਸੰਗਠਿਤ ਰੈਕੇਟ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਈ-ਰਿਕਸ਼ਾ ਰਜਿਸਟਰ ਨਹੀਂ ਹਨ ਤੇ ਗੈਰ-ਕਾਨੂੰਨੀ ਕਨੈਕਸ਼ਨ ਦੇ ਕਾਰਨ ਹੋਣ ਵਾਲਾ ਘਾਟਾ ਕਰੀਬ 150 ਕਰੋੜ ਰੁਪਏ ਦਾ ਹੈ। ਟੀ.ਪੀ.ਡੀ.ਡੀ.ਐੱਲ. ਦੇ ਸੀਈਓ ਸੰਜੈ ਬੰਗਾ ਨੇ ਕਿਹਾ ਕਿ ਅਸੀਂ ਬਿਜਲੀ ਚੋਰੀ ਰੋਕਣ ਨੂੰ ਲੈ ਕੇ ਵਚਨਬੱਧ ਹਾਂ ਤੇ ਗੈਰ-ਕਾਨੂੰਨੀ ਈ-ਰਿਕਸ਼ਾ 'ਤੇ ਨਜ਼ਰ ਰੱਖ ਰਹੇ ਹਾਂ। ਮੈਂ ਸਾਰੇ ਈ-ਰਿਕਸ਼ਿਆਂ ਮਾਲਿਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸਹੀ ਕਨੈਕਸ਼ਨ ਲੈਣ ਤੇ ਸੁਰੱਖਿਅਤ ਤਰੀਕੇ ਨਾਲ ਆਪਣੇ ਵਾਹਨਾਂ ਨੂੰ ਚਾਰਜ ਕਰਨ।
ਔਸਤਨ ਇਕ ਰਿਕਸ਼ਾ ਰੁਜ਼ਾਨਾ 7-10 ਯੂਨਿਟ ਬਿਜਲੀ ਦੀ ਖਪਤ ਕਰਦਾ ਹੈ ਯਾਨੀ ਪ੍ਰਤੀ ਰਿਕਸ਼ਾ ਸਾਲਾਨਾ 2500 ਤੋਂ 3000 ਯੂਨਿਟ। ਡਿਸਕਾਮ ਸੂਤਰਾਂ ਮੁਤਾਬਕ ਰਾਤ ਨੂੰ ਸਭ ਤੋਂ ਜ਼ਿਆਦਾ ਬਿਜਲੀ ਚੋਰੀ ਹੁੰਦੀ ਹੈ।
ਇਨ੍ਹਾਂ ਇਲਾਕਿਆਂ 'ਚ ਹੁੰਦੀ ਹੈ ਸਭ ਤੋਂ ਜ਼ਿਆਦਾ ਬਿਜਲੀ ਚੋਰੀ
ਸੰਗਮ ਵਿਹਾਰ, ਕਾਲਕਾਜੀ, ਤੁਗਲਕਾਬਾਦ, ਸਰਾਏ ਕਾਲੇ ਖਾਨ, ਦੱਖਣੀ ਪੁਰੀ, ਰਘੁਬੀਰ ਨਗਰ, ਯਮੁਨਾ ਵਿਹਾਰ, ਸ਼ਾਸਤਰੀ ਪਾਰਕ, ਕਰਾਵਲ ਨਗਰ, ਮੁਸਤਫਾਬਾਦ, ਨੰਦ ਨਗਰੀ, ਕਰੋਲ ਬਾਗ, ਕਿਕਰਵਾਲਾ ਕੇਸ਼ਮਾਰਪੁਰਮ, ਸਿਵਿਲ ਲਾਈਨਸ ਵਰਗੇ ਇਲਾਕਿਆਂ 'ਚ ਸਭ ਤੋਂ ਜ਼ਿਆਦਾ ਬਿਜਲੀ ਚੋਰੀ ਹੋ ਰਹੀ ਹੈ।
ਪਾਕਿ ਦੇ ਜੰਗਬੰਦੀ ਉਲੰਘਣ ਦਾ ਭਾਰਤ ਨੇ ਦਿੱਤਾ ਮੂੰਹ-ਤੋੜ ਜਵਾਬ
NEXT STORY