ਚੇਨਈ, (ਯੂ. ਐੱਨ. ਆਈ.)- ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ 14 ਜੁਲਾਈ ਨੂੰ ਬਾਅਦ ਦੁਪਹਿਰ 2:35 ਵਜੇ ਚੰਦਰਯਾਨ-3 ਨੂੰ ਦਾਗਣ ਲਈ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਰੋ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ ਦਾ ਤੀਜਾ ਚੰਦਰ ਖੋਜ ਮਿਸ਼ਨ ਚੰਦਰਯਾਨ-3 ਐੱਲ. ਵੀ. ਐੱਮ.-3 ਲਾਂਚਰ ਦੇ ਚੌਥੀ ਪ੍ਰਕਿਰਿਆ ਮਿਸ਼ਨ (ਐੱਮ-4) ਦੇ ਤਹਿਤ ਦਾਗੇ ਜਾਣ ਲਈ ਤਿਆਰ ਹੈ। ਐੱਲ. ਵੀ. ਐੱਮ.-3 ਇਸਰੋ ਦਾ ਭਾਰੀ ਯਾਨ ਹੈ ਅਤੇ ਇਸ ਨੇ ਲਗਾਤਾਰ 6 ਅਭਿਆਨਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ।
ਇਸਰੋ ਮੁਤਾਬਕ ਐੱਲ. ਵੀ. ਐੱਮ-3 ਦੀ ਚੌਥੀ ਪ੍ਰਕਿਰਿਆ ਫਲਾਈਟ ਚੰਦਰਯਾਨ-3 ਪੁਲਾੜ ਯਾਨ ਨੂੰ ਜੀਓ ਟਰਾਂਸਫਰ ਆਰਬਿਟ ’ਚ ਭੇਜੇਗੀ। ਇਸਰੋ ਚੰਦਰਯਾਨ-3 ਨੂੰ ਲਾਂਚ ਕਰਨ ਲਈ ਸਭ ਤੋਂ ਭਾਰੀ ਰਾਕੇਟ ਲਾਂਚ ਮਿਸ਼ਨ ਐੱਮ. ਕੇ.-3 (ਐੱਲ. ਵੀ. ਐੱਮ. 3-ਐੱਮ-4) ਦੀ ਵਰਤੋਂ ਕਰੇਗਾ, ਜੋ 170 ਗੁਣਾ 36500 ਕਿਲੋਮੀਟਰ ਦੇ ਏਕੀਕ੍ਰਿਤ ਮਾਡਲ ਏਲਿਪਟਿਕ ਆਰਬਿਟ (ਈ. ਪੀ. ਓ.) ਦਾ ਸਥਾਨ ਲਵੇਗਾ। ਚੰਦਰਯਾਨ ਦੇ ਦਾਗੇ ਜਾਣ ਦੀ ਉਲਟੀ ਗਿਣਤੀ ਲਾਂਚ ਆਥੋਰਾਈਜ਼ੇਸ਼ਨ ਬੋਰਡ (ਲੈਬ) ਤੋਂ ਆਗਿਆ ਮਿਲਣ ਤੋਂ ਬਾਅਦ ਵੀਰਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ।
ਭਲਕੇ ਤਾਮਿਲਨਾਡੂ 'ਚ ਹੋਵੇਗੀ RSS ਦੀ ਅਖਿਲ ਭਾਰਤੀ ਪ੍ਰਾਂਤ ਪ੍ਰਚਾਰਕ ਬੈਠਕ
NEXT STORY