ਨਵੀਂ ਦਿੱਲੀ - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮਾਤਭੂਮੀ ਦੀ ਰੱਖਿਆ ਕਰਦੇ ਹੋਏ ਸੁਰੱਖਿਆ ਬਲਾਂ, ਕੇਂਦਰੀ ਪੁਲਸ ਬਲਾਂ ਅਤੇ ਰਾਜ ਪੁਲਸ ਬਲਾਂ ਦੇ ਸਰਵਉੱਚ ਬਲੀਦਾਨ ਦੇਣ ਵਾਲੇ 36 ਜਾਂਬਾਜ਼ਾਂ ਨੂੰ ਬੁੱਧਵਾਰ ਨੂੰ ਇਥੇ ਬਹਾਦਰੀ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ, 10 ਜਾਂਬਾਜ਼ਾਂ ਨੂੰ ਕੀਰਤੀ ਚੱਕਰ ਅਤੇ 26 ਨੂੰ ਸੌਰਯ ਚੱਕਰ ਪ੍ਰਦਾਨ ਕੀਤੇ ਗਏ।
7 ਕੀਰਤੀ ਚੱਕਰ ਅਤੇ 7 ਸੌਰਯ ਚੱਕਰ ਮਰਨ ਉਪਰੰਤ ਦਿੱਤੇ ਗਏ ਹਨ। ਕੀਰਤੀ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਜਾਂਬਾਜ਼ਾਂ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਇੰਸਪੈਕਟਰ ਦਿਲੀਪ ਕੁਮਾਰ ਦਾਸ, ਹੈੱਡ ਕਾਂਸਟੇਬਲ ਰਾਜਕੁਮਾਰ ਯਾਦਵ, ਸਿਪਾਹੀ ਬਬਲੂ ਰਾਭਾ, ਸਿਪਾਹੀ ਸ਼ੰਭੂ ਰਾਏ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤੇ ਗਏ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚੇਤਾਵਨੀ, ਇਸ ਜ਼ਿਲ੍ਹੇ ਦੇ 12ਵੀਂ ਤੱਕ ਦੇ ਸਕੂਲ ਅੱਜ ਰਹਿਣਗੇ ਬੰਦ
ਇਸ ਤੋਂ ਇਲਾਵਾ ਰਾਸ਼ਟਰੀ ਰਾਈਫਲਜ਼ ਦੇ ਸਿਪਾਹੀ ਪਵਨ ਕੁਮਾਰ ਅਤੇ ਫੌਜ ਮੈਡੀਕਲ ਕੋਰ ਦੇ ਕੈਪਟਨ ਅੰਸ਼ੁਮਾਨ ਸਿੰਘ ਅਤੇ ਫੌਜ ਦੀ ਪੈਰਾਸ਼ੂਟ ਰੈਜੀਮੈਂਟ ਦੇ ਹਵਲਦਾਰ ਅਬਦੁਲ ਮਾਜਿਦ ਨੂੰ ਵੀ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਫੌਜ ਦੀ ਪੈਰਾਸ਼ੂਟ ਰੈਜੀਮੈਂਟ ਦੇ ਮੇਜਰ ਦਿਗਵਿਜੇ ਸਿੰਘ ਰਾਵਤ, ਸਿੱਖ ਰੈਜੀਮੈਂਟ ਦੇ ਮੇਜਰ ਦੀਪੇਂਦਰ ਵਿਕਰਮ ਬੇਸਨੇਟ ਅਤੇ ਮਹਾਰ ਰੈਜੀਮੈਂਟ ਦੇ ਨਾਇਬ ਸੂਬੇਦਾਰ ਪਵਨ ਕੁਮਾਰ ਯਾਦਵ ਨੂੰ ਵੀ ਕੀਰਤੀ ਚੱਕਰ ਪ੍ਰਦਾਨ ਕੀਤਾ ਗਿਆ।
ਜੰਮੂ-ਕਸ਼ਮੀਰ ਪੁਲਸ ਦੇ ਸਿਪਾਹੀ ਸੈਫੁੱਲਾ ਕਾਦਰੀ, ਫੌਜ ਦੇ ਮੇਜਰ ਵਿਕਾਸ ਭਾਂਭੂ, ਮੇਜਰ ਮੁਸਤਫਾ ਬੋਹਾਰਾ, ਰਾਸ਼ਟਰੀ ਰਾਈਫਲਜ਼ ਦੇ ਰਾਈਫਲਮੈਨ ਕੁਲਭੂਸ਼ਣ ਮਾਂਤਾ, ਰਾਜਪੁਤਾਨਾ ਰਾਈਫਲਜ਼ ਦੇ ਹਵਲਦਾਰ ਵਿਵੇਕ ਸਿੰਘ, ਆਸਾਮ ਰਾਈਫਲਜ਼ ਦੇ ਰਾਈਫਲਮੈਨ ਆਲੋਕ ਰਾਵ ਅਤੇ ਰਾਸ਼ਟਰੀ ਫਾਈਫਲਜ਼ ਦੇ ਕੈਪਟਨ ਐੱਮ. ਵੀ. ਪ੍ਰਾਂਜਲ ਨੂੰ ਮਰਨ ਉਪਰੰਤ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਅਦਾਕਾਰ ਸਾਹਿਲ ਖਾਨ ਨੂੰ ਮਿਲੀ ਜ਼ਮਾਨਤ
NEXT STORY