ਨਵੀਂ ਦਿੱਲੀ— ਭਾਰਤ 'ਚ ਕੰਪਿਊਟਰ ਕ੍ਰਾਂਤੀ ਲਿਆਉਣ ਵਾਲੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ ਯਾਨੀ ਮੰਗਲਵਾਰ ਨੂੰ 75ਵੀਂ ਜਯੰਤੀ ਹੈ। ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪੀ.ਐੱਮ. ਡਾ. ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਜ ਕੀਤੀ। ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਵੀ ਨਜ਼ਰ ਆਏ। ਇਨ੍ਹਾਂ ਸਾਰਿਆਂ ਨੇ ਦਿੱਲੀ 'ਚ ਸਥਿਤ ਰਾਜੀਵ ਗਾਂਧੀ ਦੀ ਸਮਾਧੀ ਵੀਰ ਭੂਮੀ ਪਹੁੰਚ ਕੇ ਉਨ੍ਹਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਸਾਬਕਾ ਪੀ.ਐੱਮ. ਨੂੰ ਯਾਦ ਕੀਤਾ। ਪੀ.ਐੱਮ. ਮੋਦੀ ਨੇ ਟਵੀਟ 'ਚ ਲਿਖਿਆ,''ਸਾਬਕਾ ਪੀ.ਐੱਮ. ਰਾਜੀਵ ਗਾਂਧੀ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਮੇਰੀ ਸ਼ਰਧਾਂਜਲੀ।''
20 ਅਗਸਤ 1944 ਨੂੰ ਹੋਇਆ ਸੀ ਜਨਮ
ਰਾਜੀਵ ਗਾਂਧੀ ਦਾ ਜਨਮ ਮੁੰਬਈ 'ਚ 20 ਅਗਸਤ 1944 ਨੂੰ ਹੋਇਆ ਸੀ। ਰਾਜੀਵ ਗਾਂਧੀ ਫਿਰਜ਼ੋ ਗਾਂਧੀ ਅਤੇ ਇੰਦਰਾ ਗਾਂਧੀ ਦੇ ਬੇਟੇ ਸਨ। 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹ ਪੀ.ਐੱਮ. (1984-1989) ਬਣੇ ਸਨ। ਰਾਜੀਵ ਗਾਂਧੀ ਨੇ ਦੇਹਰਾਦੂਨ ਦੇ ਮਸ਼ਹੂਰ ਦੂਨ ਸਕੂਲ ਤੋਂ ਪੜ੍ਹਾਈ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲੰਡਨ ਦੇ ਇੰਪੀਰੀਅਲ ਕਾਲਜ 'ਚ ਦਾਖਲਾ ਲਿਆ ਅਤੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਇੰਜੀਨੀਅਰ ਦਾ ਕੋਰਸ ਕੀਤਾ।
ਪੀ.ਐੱਮ. ਬਣਨ ਤੋਂ ਪਹਿਲਾਂ ਪਾਇਲਟ ਸਨ ਰਾਜੀਵ
ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਹਾਸਲ ਕੀਤਾ ਅਤੇ ਇੰਡੀਅਨ ਏਅਰਲਾਈਨਜ਼ 'ਚ ਬਤੌਰ ਪਾਇਲਟ ਕੰਮ ਕਰਨ ਲੱਗੇ। ਰਾਜੀਵ ਗਾਂਧੀ ਨੂੰ ਭਾਰਤ 'ਚ ਸੂਚਨਾ ਤਕਨਾਲੋਜੀ ਅਤੇ ਸੰਚਾਰ ਕ੍ਰਾਂਤੀ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਆਰਥਿਕਤਾ ਦੇ ਉਦਾਰੀਕਰਣ ਅਤੇ ਸਰਕਾਰੀ ਨੌਕਰਸ਼ਾਹੀ 'ਚ ਸੁਧਾਰ ਲਿਆਉਣ ਲਈ ਕਈ ਕਦਮ ਚੁੱਕੇ। ਸਾਲ 1965 'ਚ ਰਾਜੀਵ ਗਾਂਧੀ ਦੀ ਮੁਲਾਕਾਤ ਇਟਲੀ 'ਚ ਸੋਨੀਆ ਗਾਂਧੀ ਨਾਲ ਹੋਈ ਅਤੇ ਬਾਅਦ 'ਚ ਦੋਹਾਂ ਨੇ ਵਿਆਹ ਕਰ ਲਿਆ।
ਛੋਟੇ ਭਰਾ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਆਏ ਰਾਜਨੀਤੀ 'ਚ
ਰਾਜੀਵ ਗਾਂਧੀ ਕਦੇ ਸਿਆਸਤ 'ਚ ਨਾ ਆਉਂਦੇ, ਜੇਕਰ ਉਨ੍ਹਾਂ ਦੇ ਛੋਟੇ ਭਰਾ ਸੰਜੇ ਗਾਂਧੀ ਦਾ ਜਹਾਜ਼ ਹਾਦਸੇ 'ਚ ਦਿਹਾਂਤ ਨਾ ਹੋਇਆ ਹੁੰਦਾ। 23 ਜੂਨ 1980 ਨੂੰ ਜਦੋਂ ਸੰਜੇ ਗਾਂਧੀ ਦਾ ਪਲੇਨ ਕ੍ਰੈਸ਼ ਹੋਇਆ ਤਾਂ ਉਸ ਤੋਂ ਬਾਅਦ ਰਾਜੀਵ ਗਾਂਧੀ ਦੀ ਜ਼ਿੰਦਗੀ ਬਦਲ ਗਈ ਅਤੇ ਰਾਜਨੀਤੀ 'ਚ ਉਤਰ ਗਏ। ਜੂਨ 1981 'ਚ ਅਮੇਠੀ ਲੋਕ ਸਭਾ ਉੱਪ ਚੋਣਾਂ 'ਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਉਨ੍ਹਾਂ ਨੂੰ 258,884 ਵੋਟ ਮਿਲੇ ਸਨ। ਇਸ ਸੀਟ 'ਤੇ ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਉੱਪ ਚੋਣਾਂ ਹੋਈਆਂ ਸਨ। ਇਸੇ ਮਹੀਨੇ ਉਹ ਯੂਥ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਵੀ ਬਣ ਗਏ।
1984 ਦੀ ਘਟਨਾ ਨੇ ਬਣਾ ਦਿੱਤਾ ਪੀ.ਐੱਮ.
31 ਅਕਤੂਬਰ 1984, ਇਹ ਉਹ ਦਿਨ ਸੀ, ਜਦੋਂ ਭਾਰਤੀ ਰਾਜਨੀਤੀ 'ਚ ਉਹ ਹੋਇਆ, ਜਦੋ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਹੋਵੇਗਾ। ਆਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਦੇ 2 ਸਿੱਖ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਜਦੋਂ ਇਹ ਹਾਦਸਾ ਹੋਇਆ, ਜਦੋਂ ਰਾਜੀਵ ਗਾਂਧੀ ਕੋਲਕਾਤਾ 'ਚ ਸਨ। ਉਨ੍ਹਾਂ ਦੀ ਮਾਂ ਦੇ ਕਤਲ ਦੇ ਕੁਝ ਹੀ ਘੰਟਿਆਂ ਬਾਅਦ ਸਰਦਾਰ ਬੂਟਾ ਸਿੰਘ ਅਤੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਸੰਸਦ ਭੰਗ ਕਰ ਕੇ ਮੁੜ ਚੋਣਾਂ ਕਰਵਾਉਣ ਲਈ ਕਿਹਾ। ਰਾਜੀਵ ਗਾਂਧੀ ਕਾਂਗਰਸ ਪ੍ਰਧਾਨ ਬਣੇ ਅਤੇ ਚੋਣਾਂ 'ਚ ਕਾਂਗਰਸ ਨੇ ਇਤਿਹਾਸਕ ਜਿੱਤ ਹਾਸਲ ਕੀਤੀ। ਉਦੋਂ ਕਾਂਗਰਸ ਨੂੰ 414 ਸੀਟਾਂ ਮਿਲੀਆਂ ਸਨ। 40 ਸਾਲ ਦੀ ਉਮਰ 'ਚ 31 ਦਸੰਬਰ 1984 ਨੂੰ ਰਾਜੀਵ ਗਾਂਧੀ ਭਾਰਤ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ।
ਸ਼੍ਰੀਲੰਕਾ 'ਚ ਹੋਇਆ ਸੀ ਰਾਜੀਵ 'ਤੇ ਹਮਲਾ
ਰਾਜੀਵ ਗਾਂਧੀ ਜਦੋਂ 1987 'ਚ ਸ਼੍ਰੀਲੰਕਾ ਗਏ ਸਨ, ਉਦੋਂ ਸ਼੍ਰੀਲੰਕਾਈ ਨੇਵੀ ਦੇ ਇਕ ਜਵਾਨ ਨੇ ਰਾਈਫਲ ਦੀ ਬਟ ਨਾਲ ਉਨ੍ਹਾਂ 'ਤੇ ਹਮਲਾ ਕੀਤਾ ਸੀ। ਇਹ ਉਹ ਸਮਾਂ ਸੀ, ਜਦੋਂ ਸ਼੍ਰੀਲੰਕਾ 'ਚ ਸ਼ਾਂਤੀ ਫੌਜ ਭੇਜੇ ਜਾਣ ਤੋਂ ਬਾਅਦ ਰਾਜੀਵ ਇਸ ਗੁਆਂਢੀ ਦੇਸ਼ ਦੇ ਦੌਰੇ 'ਤੇ ਗਏ ਸਨ। ਜਦੋਂ ਉਹ ਗਾਰਡ ਆਫ ਆਨਰ ਦਾ ਨਿਰੀਖਣ ਕਰ ਰਹੇ ਸਨ, ਉਦੋਂ ਇਕ ਜਵਾਨ ਰੋਹਾਨਾ ਵਿਜੇਮੁਨੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਾਲਾਂਕਿ ਇਸ 'ਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਸੀ।
ਬੰਬ ਧਮਾਕੇ ਨਾਲ ਹੋਈ ਸੀ ਮੌਤ
ਪ੍ਰਧਾਨ ਮੰਤਰੀ ਰਹਿੰਦੇ ਹੋਏ ਸ਼੍ਰੀਲੰਕਾ 'ਚ ਸ਼ਾਂਤੀ ਫੌਜ ਭੇਜੇ ਜਾਣ ਨੂੰ ਲੈ ਕੇ ਅੱਤਵਾਦੀ ਸੰਗਠਨ ਲਿਬਰੇਸ਼ਨ ਟਾਈਗਰਜ਼ ਆਫ ਤਮਿਲ ਈਲਮ ਰਾਜੀਵ ਗਾਂਧੀ ਦਾ ਦੁਸ਼ਮਣ ਬਣ ਗਿਆ। ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ 'ਚ ਇਕ ਚੋਣਾਵੀ ਰੈਲੀ ਦੌਰਾਨ 21 ਮਈ 1991 ਨੂੰ ਉਨ੍ਹਾਂ ਨੂੰ ਬੰਬ ਨਾਲ ਉੱਡਾ ਦਿੱਤਾ ਗਿਆ। ਆਤਮਘਾਤੀ ਹਮਲਾਵਰ ਨੂੰ ਖੁਦ ਉਨ੍ਹਾਂ ਨੇ ਆਪਣੇ ਕੋਲ ਆਉਣ ਦੀ ਮਨਜ਼ੂਰੀ ਦਿੱਤੀ ਸੀ।
ISI ਏਜੰਟ ਨਾਲ ਭਾਰਤ 'ਚ ਦਾਖਲ ਹੋਏ 4 ਅੱਤਵਾਦੀ, ਦੇਸ਼ 'ਚ ਹਾਈ ਅਲਰਟ
NEXT STORY