ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਦਿੱਤੇ ਜਾਣ ਸਮੇਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿਚ ਖੜ੍ਹੇ ਨਾ ਹੋ ਕੇ ਉਨ੍ਹਾਂ ਦਾ ‘ਘੋਰ ਅਪਮਾਨ’ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਰਾਸ਼ਟਰਪਤੀ ਮੁਰਮੂ ਵੱਲੋਂ ਅਡਵਾਨੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਭਾਰਤ ਰਤਨ ਪੁਰਸਕਾਰ ਭੇਟ ਕਰਦੇ ਹੋਏ ‘ਐਕਸ’ ’ਤੇ ਤਸਵੀਰਾਂ ਪੋਸਟ ਕੀਤੀਆਂ। ਤਸਵੀਰਾਂ ’ਚ ਦਿਖ ਰਿਹਾ ਹੈ ਕਿ ਅਡਵਾਨੀ ਅਤੇ ਪ੍ਰਧਾਨ ਮੰਤਰੀ ਮੋਦੀ ਕੁਰਸੀਆਂ ’ਤੇ ਬੈਠੇ ਹਨ, ਜਦਕਿ ਰਾਸ਼ਟਰਪਤੀ ਮੁਰਮੂ ਖੜ੍ਹੇ ਹਨ ਅਤੇ ਭਾਜਪਾ ਦੇ ਦਿੱਗਜ ਨੇਤਾ ਨੂੰ ਪ੍ਰਸ਼ੰਸਾ ਪੱਤਰ ਸੌਂਪ ਰਹੇ ਹਨ। ਰਮੇਸ਼ ਨੇ ਦੋਸ਼ ਲਗਾਇਆ, ‘ਇਹ ਸਾਡੇ ਰਾਸ਼ਟਰਪਤੀ ਦਾ ਘੋਰ ਅਪਮਾਨ ਹੈ।
ਮਹਾਰਾਸ਼ਟਰ ’ਚ ਪਵਾਰ ਦਾ ਪਰਿਵਾਰ ਟੁੱਟਿਆ, ਨਨਾਣ-ਭਰਜਾਈ ਆਹਮੋ-ਸਾਹਮਣੇ
NEXT STORY