ਜਲੰਧਰ/ਨਵੀਂ ਦਿੱਲੀ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਜਪੁਰਾ ’ਚ ਪੰਜਾਬ ਨੂੰ ਇਕ ਉਦਯੋਗਿਕ ਕੇਂਦਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ’ਚ ਉਦਯੋਗ ਨੂੰ ਮੁੜ-ਸੁਰਜੀਤ ਕਰਨ ਦਾ ਪ੍ਰਧਾਨ ਮੰਤਰੀ ਦਾ ਸੁਪਨਾ ਜਲਦ ਹੀ ਪੂਰਾ ਹੋਵੇਗਾ ਜਦੋਂ ਰਾਜਪੁਰਾ ਇਕ ਨਵੇਂ ਉਦਯੋਗਿਕ ਕੇਂਦਰ ਵਜੋਂ ਉਭਰੇਗਾ। ਕੌਮੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ (ਐੱਨ. ਆਈ. ਸੀ. ਡੀ. ਪੀ.) ਤਹਿਤ ਦੇਸ਼ ਵਿਚ ਉਦਯੋਗੀਕਰਨ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਨੇ 12 ਵਿਸ਼ਵ ਪੱਧਰੀ ਗ੍ਰੀਨਫੀਲਡ ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਇਕ ਅਜਿਹਾ ਫੈਸਲਾ ਹੈ ਜੋ ਭਾਰਤ ਦੇ ਉਦਯੋਗਿਕ ਮਾਹੌਲ ਨੂੰ ਨਵਾਂ ਆਕਾਰ ਦੇਵੇਗਾ ਅਤੇ ਦੇਸ਼ ਨੂੰ ਵਿਲੱਖਣ ਆਰਥਿਕ ਵਿਕਾਸ ਤੇ ਨਵੀਨੀਕਰਨ ਦੇ ਰਸਤੇ ’ਤੇ ਲੈ ਜਾਵੇਗਾ।
ਚੁੱਘ ਨੇ ਕਿਹਾ ਕਿ ਇਸ ਪਹਿਲ ’ਚ ਚੰਡੀਗੜ੍ਹ ਨੇੜੇ ਸਥਿਤ ਰਾਜਪੁਰਾ ਦੇ ਉਦਯੋਗਿਕ ਸਮਾਰਟ ਸ਼ਹਿਰ ਵਿਚ 1,367 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ 64,000 ਤੋਂ ਵੱਧ ਪ੍ਰਤੱਖ ਰੋਜ਼ਗਾਰਾਂ ਦੀ ਸਿਰਜਣਾ ਹੋਣ ਦਾ ਅਨੁਮਾਨ ਹੈ, ਜੋ ਸਥਾਨਕ ਰੋਜ਼ਗਾਰ ਨੂੰ ਲੋੜੀਂਦਾ ਉਤਸ਼ਾਹ ਦੇਵੇਗਾ।
ਸਰਕਾਰ ਦਾ ਇਤਿਹਾਸਕ ਫੈਸਲਾ, ਵਾਹਨ ਟ੍ਰੈਕਿੰਗ ਫੀਸ ਕੀਤੀ ਮੁਆਫ
NEXT STORY