ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਅਤੇ ਕਰਨਾਟਕ ਵਿਧਾਨ ਚੋਣਾਂ ਲਈ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਪ੍ਰਿਯੰਕਾ ਗਾਂਧੀ ਵਢੇਰਾ ਕਰਨਾਟਕ 'ਚ ਮੰਗਲਵਾਰ ਨੂੰ ਚੋਣ ਪ੍ਰਚਾਰ ਕਰੇਗੀ। ਕਾਂਗਰਸ ਵੱਲੋਂ ਸੋਮਵਾਰ ਨੂੰ ਇੱਥੇ ਜਾਰੀ ਬਿਆਨ ਮੁਤਾਬਕ, ਪ੍ਰਿਯੰਕਾ ਗਾਂਧੀ ਕਰਨਾਟਕ 'ਚ ਔਰਤਾਂ ਦੇ ਨਾਲ ਗੱਲਬਾਤ ਕਰਨ ਅਤੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਰੋਡ ਸ਼ੋਅ ਤੋਂ ਇਲਾਵਾ ਇਕ ਜਨਸਭਾ ਨੂੰ ਸੰਬੋਧਨ ਕਰੇਗੀ।
ਕਰਨਾਟਕ ਵਿਧਾਨ ਸਭਾ ਦੀਆਂ 224 ਸੀਟਾਂ ਲਈ 10 ਮਈ ਨੂੰ ਚੋਣਾਂ ਹੋਣਗੀਆਂ ਅਤੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ। ਵਿਰੋਧੀ ਕਾਂਗਰਸ ਦੀ ਨਜ਼ਰ ਸੱਤਾ 'ਚ ਵਾਪਸੀ 'ਤੇ ਹੈ। ਉੱਥੇ ਹੀ ਸੱਤਾਧਾਰੀ ਭਾਜਪਾ ਨੂੰ ਆਪਣੀ ਸੱਤਾ ਬਰਕਰਾਰ ਰੱਖਣ ਦੀ ਉਮੀਦ ਹੈ।
ਪੁੰਛ ਅੱਤਵਾਦੀ ਹਮਲਾ: ਪੁੱਛ-ਗਿੱਛ ਲਈ 40 ਤੋਂ ਵੱਧ ਲੋਕ ਹਿਰਾਸਤ 'ਚ ਲਏ ਗਏ
NEXT STORY