ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼ (ਭਾਸ਼ਾ)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ਨੂੰ 2013 ਦੀ ਕੇਦਾਰਨਾਥ ਤ੍ਰਾਸਦੀ ਦੀ ਤਰ੍ਹਾਂ ਰਾਸ਼ਟਰੀ ਆਫ਼ਤ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪ੍ਰਦੇਸ਼ ਦੇ ਲੋਕਾਂ ਨੂੰ ਰਾਹਤ ਮਿਲ ਸਕੇਗੀ ਅਤੇ ਰਾਜ ਦਾ ਸਹੀ ਢੰਗ ਨਾਲ ਮੁੜ ਨਿਰਮਾਣ ਕੀਤਾ ਜਾ ਸਕੇਗਾ। ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਨ ਵਾਲੀ ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਹਿਮਾਚਲ ਦੀ ਜਨਤਾ ਦੇ ਪ੍ਰਤੀ ਸੰਵੇਦਨਸ਼ੀਲਤਾ ਰੱਖਦੇ ਹੋਏ ਮਦਦ ਲਈ ਉੱਚਿਤ ਕਦਮ ਚੁੱਕਣਗੇ। ਉਨ੍ਹਾਂ ਨੇ ਚਿੱਠੀ 'ਚ ਕਿਹਾ,''ਹਿਮਾਚਲ ਦੀਆਂ ਔਰਤਾਂ, ਕਿਸਾਨ, ਕਰਮਚਾਰੀ, ਕਾਰੋਬਾਰੀ ਅਤੇ ਨੌਜਵਾਨ ਬਹੁਤ ਮਿਹਨਤੀ ਹਨ। ਅੱਜ ਦੀ ਤਾਰੀਖ਼ 'ਚ ਉਹੀ ਲੋਕ ਸੰਕਟ ਦਾ ਸਾਹਮਣਾ ਕਰ ਰੇ ਹਨ। ਰਾਜ 'ਚ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਭਿਆਨਕ ਤਬਾਹੀ ਹੋਈ ਹੈ।'' ਉਨ੍ਹਾਂ ਅਨੁਸਾਰ,''ਪਿਛਲੇ ਦਿਨੀਂ ਮੈਂ ਸ਼ਿਮਲਾ, ਕੁੱਲੂ, ਮਨਾਲੀ ਅਤੇ ਮੰਡੀ 'ਚ ਆਫ਼ਤ ਪੀੜਤਾਂ ਨੂੰ ਮਿਲੀ। ਹਰ ਪਾਸੇ ਹੋਈ ਤਬਾਹੀ ਦੇਖ ਕੇ ਬਹੁਤ ਦੁਖ਼ ਹੋਇਆ। ਹੁਣ ਤੱਕ ਇਸ ਆਫ਼ਤ 'ਚ 428 ਲੋਕਾਂ ਨੇ ਜਾਨ ਗੁਆਈ ਹੈ। ਕਈ ਅਜਿਹੇ ਲੋਕ ਹਨ, ਜਿਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਵਾਲੇ ਇਸ ਆਫ਼ਤ 'ਚ ਗੁਆ ਦਿੱਤੇ।''
ਪ੍ਰਿਯੰਕਾ ਨੇ ਕਿਹਾ ਕਿ ਇਸ ਤਬਾਹੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਆਪਣੇ ਪੱਧਰ 'ਤੇ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ,''ਮੈਂ ਹਿਮਾਚਲ ਦੀ ਜਨਤਾ ਨੂੰ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਕਟ ਦਾ ਸਾਹਮਣਾ ਕਰਦੇ ਹੋਏ ਦੇਖਿਆ। ਕਿਤੇ ਕੋਈ ਸੜਕ ਦੀ ਮੁਰੰਮਤ 'ਚ ਲੱਗਾ ਹੈ ਤਾਂ ਕਿਤੇ ਆਫ਼ਤ ਪ੍ਰਭਾਵਿਤ ਲੋਕ, ਸਕੂਲੀ ਬੱਚੇ, ਕਿਸਾਨ ਆਪਸ 'ਚ ਚੰਦਾ ਇਕੱਠਾ ਕਰ ਕੇ ਰਾਹਤ ਪ੍ਰੋਗਰਾਮਾਂ 'ਚ ਮਦਦ ਕਰ ਰਹੇ ਹਨ। ਇਕਜੁਟਤਾ ਦੀ ਇਸ ਭਾਵਨਾ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ। ਇਸੇ ਭਾਵਨਾ ਨਾਲ ਮੈਂ ਤੁਹਾਨੂੰ ਇਹ ਚਿੱਠੀ ਲਿਖ ਰਹੀ ਹਾਂ।'' ਪ੍ਰਿਯੰਕਾ ਅਨੁਸਾਰ, ਇਸ ਤ੍ਰਾਸਦੀ 'ਚ ਜਦੋਂ ਹਿਮਾਚਲ ਦੀ ਜਨਤਾ ਮਦਦ ਦੀ ਉਮੀਦ 'ਚ ਚਾਰੇ ਪਾਸੇ ਦੇਖ ਰਹੀ ਹੈ, ਉਸੇ ਸਮੇਂ ਕੇਂਦਰ ਸਰਕਾਰ ਵਲੋਂ ਵਿਦੇਸ਼ੀ ਸੇਬ 'ਤੇ ਆਯਾਤ ਡਿਊਟੀ ਘਟਾਉਣ ਨਾਲ ਹਿਮਾਚਲ ਦੇ ਸੇਬ ਕਿਸਾਨਾਂ ਅਤੇ ਬਾਗਬਾਨਾਂ 'ਤੇ ਦੋਹਰੀ ਆਰਥਿਕ ਮਾਰ ਪਵੇਗੀ। ਉਨ੍ਹਾਂ ਕਿਹਾ,''ਮੇਰੀ ਸਮਝ 'ਚ ਇਸ ਮੁਸ਼ਕਲ ਸਮੇਂ 'ਚ ਕਿਸਾਨਾਂ ਨੂੰ ਅਜਿਹੀ ਸੱਟ ਨਹੀਂ ਦੇਣੀ ਚਾਹੀਦੀ, ਸਗੋਂ ਕੇਂਦਰ ਸਰਕਾਰ ਵਲੋਂ ਹਿਮਾਚਲ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਿਲ ਸਕੇ ਤਾਂ ਉਨ੍ਹਾਂ ਨੂੰ ਸਹੂਲੀਅਤ ਮਿਲੇਗੀ।'' ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ,''ਇਸ ਆਫ਼ਤ ਨੂੰ 2013 ਦੀ ਕੇਦਾਰਨਾਥ ਤ੍ਰਾਸਦੀ ਦੀ ਤਰ੍ਹਾਂ ਰਾਸ਼ਟਰੀ ਆਫ਼ਤ ਐਲਾਨ ਕੀਤਾ ਜਾਵੇ ਅਤੇ ਪੀੜਤਾਂ ਅਤੇ ਰਾਜ ਨੂੰ ਆਰਥਿਕ ਮਦਦ ਪਹੁੰਚਾਈ ਜਾਵੇ ਤਾਂ ਕਿ ਹਿਮਾਚਲ ਦੇ ਭਰਾ-ਭੈਣਾਂ ਨੂੰ ਰਾਹਤ ਮਿਲੇ ਅਤੇ ਰਾਜ ਦਾ ਸਹੀ ਢੰਗ ਨਾਲ ਮੁੜ ਨਿਰਮਾਣ ਕੀਤਾ ਜਾ ਸਕੇ।'' ਪ੍ਰਿਯੰਕਾ ਨੇ 12 ਅਤੇ 13 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮਨਾਲੀ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ 'ਚ ਆਫ਼ਤ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ ਅਤੇ ਆਫ਼ਤ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਹੋਈ ਮੀਟਿੰਗ, ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 36 ਉਮੀਦਵਾਰਾਂ ਦੇ ਨਾਂ ਤੈਅ
NEXT STORY