ਨੈਸ਼ਨਲ ਡੈਸਕ : ਸੰਸਦ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਆਗਾ ਰੁਹੁੱਲਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਪੁਲਸ ਨੇ ਸ਼੍ਰੀਨਗਰ ਵਿਚ ਮੁਹੱਰਮ ਦੇ ਜਲੂਸ ਵਿਚ ਫਲਸਤੀਨ ਦੇ ਲੋਕਾਂ ਦੇ ਪੱਖ ਵਿਚ ਨਾਅਰੇ ਲਗਾਉਣ ਅਤੇ ਫਲਸਤੀਨ ਦੇ ਝੰਡੇ ਲੈ ਕੇ ਜਾਣ ਦੇ ਦੋਸ਼ ਵਿਚ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਥੇ, ਜੰਮੂ-ਕਸ਼ਮੀਰ ਪੁਲਸ ਨੇ ਅਜੇ ਤੱਕ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਮੁਹੱਰਮ ਦੇ ਪਵਿੱਤਰ ਮਹੀਨੇ ਦੇ ਅੱਠਵੇਂ ਦਿਨ ਹਜ਼ਾਰਾਂ ਸ਼ੀਆ ਲੋਕਾਂ ਨੇ ਸੋਮਵਾਰ ਨੂੰ ਫਲਸਤੀਨ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰਦੇ ਹੋਏ ਸ਼੍ਰੀਨਗਰ ਸ਼ਹਿਰ ਦੇ ਕੇਂਦਰ ਵਿੱਚੋਂ ਇਕ ਜਲੂਸ ਕੱਢਿਆ। ਸ਼੍ਰੀਨਗਰ ਦੇ ਗੁਰੂ ਬਾਜ਼ਾਰ ਤੋਂ ਡਾਲਗੇਟ ਤੱਕ ਸ਼ਾਂਤੀਪੂਰਨ ਢੰਗ ਨਾਲ ਨਿਕਲਣ ਵਾਲੇ ਇਸ ਜਲੂਸ 'ਤੇ ਤਿੰਨ ਦਹਾਕੇ ਪਹਿਲਾਂ ਅੱਤਵਾਦ ਫੈਲਣ ਤੋਂ ਬਾਅਦ ਪਾਬੰਦੀ ਲਗਾਈ ਗਈ ਸੀ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਿਛਲੇ ਸਾਲ ਹੀ ਪਾਬੰਦੀ ਹਟਾ ਦਿੱਤੀ ਸੀ।
ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ
ਮੁਹੱਰਮ ਦੇ ਜਲੂਸ ਦੇ ਇਕ ਦਿਨ ਬਾਅਦ ਸ਼੍ਰੀਨਗਰ ਦੇ ਸੰਸਦ ਮੈਂਬਰ ਨੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਜੰਮੂ-ਕਸ਼ਮੀਰ ਪੁਲਸ ਨੇ ਕੱਲ੍ਹ ਸ਼੍ਰੀਨਗਰ 'ਚ ਮੁਹੱਰਮ ਦੇ ਜਲੂਸ 'ਚ ਫਲਸਤੀਨੀ ਲੋਕਾਂ ਦੇ ਹੱਕ 'ਚ ਨਾਅਰੇ ਲਾਉਣ ਅਤੇ ਫਲਸਤੀਨੀ ਝੰਡੇ ਲੈ ਕੇ ਜਾਣ 'ਤੇ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਹੈ। ਪੁਲਸ ਨੂੰ ਇਨ੍ਹਾਂ ਲੋਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਪੇਸ਼ ਕਰਨਾ ਬੰਦ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਮਾਨ 'ਚ ਤੇਲ ਟੈਂਕਰ ਪਲਟਣ ਕਾਰਨ 16 ਕਰੂ ਮੈਂਬਰ ਲਾਪਤਾ, 13 ਭਾਰਤੀ ਸ਼ਾਮਲ
NEXT STORY