ਜੈਪੁਰ- ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉੱਪ ਪ੍ਰਧਾਨ ਵਸੁੰਧਰਾ ਰਾਜੇ ਨੇ ਸੂਬਾ ਸਰਕਾਰ ਨੂੰ ਪੰਜਾਬ ਤੋਂ ਆ ਰਹੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢੇ ਜਾਣ ਦੀ ਮੰਗ ਕੀਤੀ ਹੈ। ਰਾਜੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਹ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੀਗੰਗਾਨਗਰ-ਹਨੂੰਮਾਨਗੜ੍ਹ ਖੇਤਰ ਦੀਆਂ ਨਹਿਰਾਂ 'ਚ ਪੰਜਾਬ ਤੋਂ ਆ ਰਹੇ ਜ਼ਹਿਰੀਲੇ ਦੂਸ਼ਿਤ ਪਾਣੀ ਨਾਲ ਇਨਸਾਨਾਂ ਦੀ ਹੀ ਨਹੀਂ, ਫਸਲਾਂ ਦੀ ਵੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਸਰਕਾਰ ਨਾਲ ਗੱਲ ਕਰ ਕੇ ਨਹਿਰਾਂ 'ਚ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕੱਢੇ। ਜਿਸ ਨਾਲ ਸਥਾਨਕ ਲੋਕਾਂ ਨੂੰ ਸਵੱਛ ਪਾਣੀ ਉਪਲੱਬਧ ਹੋ ਸਕੇ।
ਦੂਜੇ ਪਾਸੇ ਰਾਸ਼ਟਰੀ ਲੋਕਤੰਤਰੀ ਪਾਰਟੀ (ਰਾਲੋਪਾ) ਦੇ ਕਨਵੀਨਰ ਅਤੇ ਨਾਗੌਰ ਸੰਸਦ ਮੈਂਬਰ ਹਨੂੰਮਾਨ ਬੇਨੀਵਾਲ ਨੇ ਵੀ ਸੂਬਾ ਸਰਕਾਰ ਨੂੰ ਪੰਜਾਬ ਤੋਂ ਰਾਜਸਥਾਨ ਦੀਆਂ ਨਹਿਰਾਂ 'ਚ ਛੱਡੇ ਜਾਣ ਵਾਲੇ ਗੰਦੇ ਪਾਣੀ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ। ਬੇਨੀਵਾਲ ਨੇ ਕਿਹਾ ਕਿ ਇਸ ਸੰਬੰਧ 'ਚ ਪੰਜਾਬ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਗੱਲ ਕਰ ਕੇ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਨਹਿਰਾਂ 'ਚ ਗੰਦੇ ਪਾਣੀ ਦੇ ਆਉਣ ਨਾਲ ਜਨ ਸਿਹਤ ਅਤੇ ਪਸ਼ੂਆਂ ਦੀ ਸਿਹਤ 'ਤੇ ਖ਼ਰਾਬ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਰਾਜਸਥਾਨ ਦੀਆਂ ਨਹਿਰਾਂ 'ਚ ਆਉਣ ਵਾਲੇ ਗੰਦੇ ਪਾਣੀ ਦੇ ਮਾਮਲੇ ਨੂੰ ਲੋਕ ਸਭਾ 'ਚ ਵੀ ਚੁੱਕਿਆ ਗਿਆ ਸੀ।
ਕੇਜਰੀਵਾਲ ਨੇ ਟੀਕਾਕਰਨ ਕੇਂਦਰ ਦਾ ਕੀਤਾ ਦੌਰਾ, ਕਿਹਾ- ਲੋਕ ਪੋਲਿੰਗ ਬੂਥ 'ਤੇ ਵੈਕਸੀਨੇਸ਼ਨ ਤੋਂ ਖੁਸ਼
NEXT STORY