ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਬੀਹੜੀ ਇਲਾਕੇ ਚਕਰਪੁਰ 'ਚ ਵਰਮਾਲਾ ਤੋਂ ਬਾਅਦ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਲਾੜੀ ਨੂੰ ਦੱਸਿਆ ਗਿਆ ਕਿ ਵਿਆਹ ਤੋਂ ਬਾਅਦ ਉਸ ਨੂੰ ਪਿੰਡ 'ਚ ਰਹਿਣਾ ਹੋਵੇਗਾ, ਜੋ ਕਦੇ ਖੂੰਖਾਰ ਡਾਕੂਆਂ ਲਈ ਮਸ਼ਹੂਰ ਰਿਹਾ ਹੈ। ਸੀਨੀਅਰ ਪੁਲਸ ਸੁਪਰਡੈਂਟ ਜੈਪ੍ਰਕਾਸ਼ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਚਕਰਨਗਰ 'ਚ ਇਕ ਵਿਆਹ ਸਮਾਰੋਹ ਦੌਰਾਨ ਲਾੜੀ ਅਤੇ ਲਾੜੇ ਪੱਖ ਦਰਮਿਆਨ ਮਾਮੂਲੀ ਵਿਵਾਦ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਪੱਖਾਂ ਤੋਂ ਜਾਣਕਾਰੀ ਲਈ। ਦੋਹਾਂ ਪੱਖਾਂ ਵਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਅਤੇ ਆਪਸ 'ਚ ਸਮਝੌਤਾ ਕਰ ਕੇ ਵਿਆਹ ਰੱਦ ਕਰ ਦਿੱਤਾ। ਜ਼ਿਲ੍ਹੇ ਦੇ ਬਿਠੌਲੀ ਖੇਤਰ ਦੇ ਬੰਸਰੀ ਪਿੰਡ ਦੇ ਵਿਪਿਨ ਕੁਮਾਰ ਦਾ ਵਿਆਹ ਜਾਲੌਨ ਦੀ ਡਾਲੀ ਨਾਲ ਹੋਣਾ ਸੀ। ਪੂਰਾ ਆਯੋਜਨ ਚਕਰਨਗਰ ਦੇ ਇਕ ਨਿੱਜੀ ਗੈਸਟ ਹਾਊਸ 'ਚ ਹੋਣ ਵਾਲਾ ਸੀ।
ਇਹ ਵੀ ਪੜ੍ਹੋ : ਹਿਮਾਚਲ : ਬਰਫ਼ 'ਚ ਫਸੀ ਗਰਭਵਤੀ ਔਰਤ ਨੂੰ ਪੁਲਸ ਨੇ ਪਹੁੰਚਾਇਆ ਹਸਪਤਾਲ
ਵਿਪਿਨ ਦੀ ਬਾਰਾਤ 22 ਜਨਵਰੀ ਸ਼ਾਮ ਧੂਮਧਾਮ ਨਾਲ ਗੈਸਟ ਹਾਊਸ ਪਹੁੰਚੀ। ਬਾਰਾਤੀਆਂ ਦੇ ਸੁਆਗਤ ਤੋਂ ਬਾਅਦ ਵਰਮਾਲਾ ਦਾ ਪ੍ਰੋਗਰਾਮ ਪੂਰਾ ਹੋਇਆ। ਇਸ ਤੋਂ ਬਾਅਦ ਬਾਰਾਤੀਆਂ ਦਾ ਭੋਜਨ ਸ਼ੁਰੂ ਹੋ ਗਿਆ। ਵਿਆਹ ਦੀਆਂ ਹੋਰ ਰਸਮਾਂ ਸ਼ੁਰੂ ਹੋਣੀਆਂ ਸਨ। ਲਾੜਾ-ਲਾੜੀ ਨੂੰ ਮੰਡਪ ਹੇਠ ਬਿਠਾਇਆ ਗਿਆ ਅਤੇ ਮਾਂਗ ਭਰਨ ਦੀ ਰਸਮ ਸ਼ੁਰੂ ਹੋਈ। 7 ਫੇਰੇ ਹੋਣ ਹੀ ਵਾਲੇ ਸਨ ਕਿ ਇਸ ਦੌਰਾਨ ਲਾੜੀ ਨੂੰ ਪਤਾ ਲੱਗਾ ਕਿ ਵਿਦਾਈ ਤੋਂ ਬਾਅਦ ਉਸ ਨੂੰ ਬੰਸਰੀ ਪਿੰਡ ਜਾ ਕੇ ਰਹਿਣਾ ਹੋਵੇਗਾ। ਦੱਸਦੇ ਹਨ ਕਿ ਇਹ ਪਤਾ ਲੱਗਦੇ ਹੀ ਉਸ ਨੇ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਲਾੜੀ ਦੇ ਇਨਕਾਰ ਕਾਰਨ ਥੋੜ੍ਹੀ ਦੇਰ ਵਿਵਾਦ ਹੋਇਆ ਲੱਗਾ ਜਿਵੇਂ ਦੋਵੇਂ ਪੱਖ ਆਪਸ 'ਚ ਭਿੜ ਜਾਣਗੇ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਵੀ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਬਾਰਾਤ ਨੂੰ ਬੇਰੰਗ ਵਾਪਸ ਪਰਤਣਾ ਪਿਆ। ਜਿਸ ਬੰਸਰੀ ਪਿੰਡ ਦੇ ਲਾੜੇ ਨਾਲ ਵਿਆਹ ਕਰਨ ਤੋਂ ਲਾੜੀ ਨੇ ਇਨਕਾਰ ਕੀਤਾ ਹੈ, ਉਹ ਪਿੰਡ ਕਦੇ ਚੰਬਲ 'ਚ ਅੱਤਵਾਦ ਲਈ ਮਸ਼ਹੂਰ ਰਿਹਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਚੰਬਲ 'ਚ ਇਸ ਤਰ੍ਹਾਂ ਨਾਲ ਕੋਈ ਵਿਆਹ ਟਲਿਆ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਿਆਹ ਟਲੇ ਹਨ। ਚੰਬਲ ਦੇ ਪਿੰਡ ਵਾਲੇ ਆਪਣੇ ਪਰਿਵਾਰ ਦੇ ਬੇਟੇ-ਬੇਟੀਆਂ ਲਈ ਪਿੰਡ ਦੀ ਬਜਾਏ ਸ਼ਹਿਰੀ ਇਲਾਕੇ ਦਾ ਸਹਾਰਾ ਲੈਂਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
27 ਜਨਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਜਲੰਧਰ ’ਚ ਕਰਨਗੇ ਵਰਚੁਅਲ ਰੈਲੀ
NEXT STORY