ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਬਿੰਦਾਪੁਰ ਇਲਾਕੇ 'ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ 32 ਸਾਲਾ ਔਰਤ ਵੱਲੋਂ ਆਪਣੇ ਬਜ਼ੁਰਗ ਸਹੁਰੇ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਹੱਤਿਆ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 62 ਸਾਲਾ ਨਰੇਸ਼ ਕੁਮਾਰ ਵਜੋਂ ਹੋਈ ਹੈ, ਜੋ ਭਾਰਤੀ ਹਵਾਈ ਸੈਨਾ (IAF) ਤੋਂ ਸੇਵਾਮੁਕਤ ਹੋਏ ਸਨ। ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਨੂੰਹ ਨੂੰ ਗ੍ਰਿਫਤਾਰ ਕਰ ਲਿਆ ਹੈ।
ਛੱਤ 'ਤੇ ਮਿਲੀ ਲਾਸ਼
ਪੁਲਸ ਅਨੁਸਾਰ, 27 ਦਸੰਬਰ ਨੂੰ ਸਵੇਰੇ ਕਰੀਬ 10:46 ਵਜੇ ਬਿੰਦਾਪੁਰ ਦੇ ਮਨਸਾ ਰਾਮ ਪਾਰਕ ਸਥਿਤ ਇੱਕ ਘਰ 'ਚ ਕਤਲ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਨਰੇਸ਼ ਕੁਮਾਰ ਘਰ ਦੀ ਛੱਤ 'ਤੇ ਬੇਹੋਸ਼ੀ ਦੀ ਹਾਲਤ 'ਚ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਇਦਾਦ ਦਾ ਵਿਵਾਦ ਬਣਿਆ ਕਤਲ ਦਾ ਕਾਰਨ
ਪੁਲਸ ਪੁੱਛਗਿੱਛ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਰਿਵਾਰ 'ਚ ਜਾਇਦਾਦ ਦੇ ਹਿੱਸੇ ਨੂੰ ਲੈ ਕੇ ਲੰਬੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ। ਮ੍ਰਿਤਕ ਦੀ ਨੂੰਹ ਗੀਤਾ ਅਕਸਰ ਜਾਇਦਾਦ ਦੇ ਹੱਕ ਨੂੰ ਲੈ ਕੇ ਆਪਣੇ ਸਹੁਰੇ ਨਾਲ ਝਗੜਾ ਕਰਦੀ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਨਰੇਸ਼ ਕੁਮਾਰ ਦੀ ਪਤਨੀ ਦੀ ਮੌਤ ਇਸੇ ਸਾਲ ਅਗਸਤ ਵਿੱਚ ਹੋਈ ਸੀ ਅਤੇ ਉਸ ਦਾ ਪੁੱਤਰ ਪਰਵੀਨ (ਗੀਤਾ ਦਾ ਪਤੀ) ਹੈਦਰਾਬਾਦ ਵਿੱਚ ਕੰਮ ਕਰਦਾ ਹੈ।
ਹੁਣ ਬੱਚਿਆਂ ਦੀ ਪੜ੍ਹਾਈ ਛੱਡ ਆਵਾਰਾ ਕੁੱਤੇ ਗਿਣਨਗੇ Teacher! ਦਿੱਲੀ ਸਰਕਾਰ ਨੇ ਜਾਰੀ ਕੀਤੇ ਹੁਕਮ
ਪੁਲਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਲਈ ਕ੍ਰਾਈਮ ਟੀਮ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (FSL) ਦੇ ਮਾਹਿਰਾਂ ਨੂੰ ਬੁਲਾਇਆ ਸੀ। ਬਿੰਦਾਪੁਰ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103(1) (ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਗੀਤਾ ਨੂੰ ਗ੍ਰਿਫਤਾਰ ਕਰ ਕੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਨਸ਼ੇੜੀ ਚੂਹਿਆਂ' ਦਾ ਕਾਰਨਾਮਾ ! ਚੱਟ ਕਰ ਗਏ 1 ਕਰੋੜ ਦਾ ਗਾਂਜਾ, ਸਬੂਤ ਨਾ ਮਿਲਣ 'ਤੇ ਮੁਲਜ਼ਮ ਬਰੀ
NEXT STORY