ਪੁਣੇ, (ਭਾਸ਼ਾ)- ਪੁਣੇ ਵਿਚ ‘ਸਭ ਤੋਂ ਵੱਧ ਪੋਸਟਰ ਪ੍ਰਦਰਸ਼ਿਤ ਕਰਨ’ ਦੀ ਸ਼੍ਰੇਣੀ ਵਿਚ ਇਕ ਵਿਸ਼ਵ ਰਿਕਾਰਡ ਸਥਾਪਤ ਕੀਤਾ ਗਿਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਇਕ ਜੱਜ ਨੇ ਸ਼ਨੀਵਾਰ ਨੂੰ ਇਸਦੀ ਪੁਸ਼ਟੀ ਕੀਤੀ। ਗਿਨੀਜ਼ ਵਰਲਡ ਰਿਕਾਰਡ ਦੇ ਸੀ. ਈ. ਓ. ਸਵਪਨਿਲ ਡਾਂਗਰੀਕਰ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਪੋਸਟਰ ਨੂੰ ਸਭ ਤੋਂ ਜ਼ਿਆਦਾ ਲੰਬਾਈ ’ਚ ਪ੍ਰਦਰਸ਼ਿਤ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਫਰਗੂਸਨ ਕਾਲਜ ਵਿਖੇ ਆਯੋਜਿਤ ਇਕ ਕਿਤਾਬ ਮਹਾਉਤਸਵ ਦੌਰਾਨ ਕਬਾਇਲੀ ਸ਼ਬਦਾਂ ਨੂੰ ਦਰਸਾਉਂਦੇ 1,678 ਪੋਸਟਰ ਪ੍ਰਦਰਸ਼ਿਤ ਕਰ ਕੇ ਇਹ ਰਿਕਾਰਡ ਬਣਾਇਆ ਗਿਆ। ਇਸ ਦੇ ਨਾਲ ਹੀ ਫਰਵਰੀ 2025 ਵਿਚ ਅਮਰੀਕਾ ਵਿਚ ਬਣਾਏ ਗਏ 1,365 ਪੋਸਟਰਾਂ ਦਾ ਪਿਛਲਾ ਰਿਕਾਰਡ ਟੁੱਟ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਇਹ ਰਿਕਾਰਡ ਕਬਾਇਲੀ ਨੇਤਾ ਅਤੇ ਆਜ਼ਾਦੀ ਘੁਲਾਟੀਏ ਭਗਵਾਨ ਬਿਰਸਾ ਮੁੰਡਾ ਨੂੰ ਸ਼ਰਧਾਂਜਲੀ ਹੈ।
ਪੁਣੇ ਨੇ ‘ਸਭ ਤੋਂ ਵੱਧ ਪੋਸਟਰ ਪ੍ਰਦਰਸ਼ਿਤ ਕਰਨ’ ਦਾ ਵਿਸ਼ਵ ਰਿਕਾਰਡ ਬਣਿਆ
NEXT STORY