ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਐਤਵਾਰ ਨੂੰ ਜੈਪੁਰ ‘ਚ ਆਪਣੇ ਕੰਸਰਟ ਦੌਰਾਨ ਸ਼ਾਨਦਾਰ ਮੰਨੋਰੰਜਨ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਦਿਲ ਛੂਹ ਲਿਆ। ਜਿਵੇਂ ਹੀ ਦਿਲਜੀਤ ਸ਼ੋਅ ਲਈ ਸਟੇਜ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਦਿਲਜੀਤ ਨੇ ਗੱਬਰੂ ਗੀਤ ਨਾਲ ਕੰਸਰਟ ਦੀ ਸ਼ੁਰੂਆਤ ਕੀਤੀ। ਇਸ ਸ਼ੋਅ ਲਈ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ।
ਦੱਸ ਦਈਏ ਕਿ ਸ਼ੋਅ ਦੇ ਦੌਰਾਨ ਦਿਲਜੀਤ ਨੇ ਰਾਜਸਥਾਨ ਦੇ ਕਲਚਰ ਦੀ ਵੀ ਪ੍ਰਸ਼ੰਸਾ ਕੀਤੀ। ਦਿਲਜੀਤ ਨੇ ਕਿਹਾ ਰਾਜਸਥਾਨ ਦੀ ਲੋਕ ਕਲਾ ਸਭ ਤੋਂ ਉੱਤਮ ਹੈ। ਮੈਂ ਇੰਨਾ ਚੰਗਾ ਗਾਇਕ ਨਹੀਂ ਹਾਂ ਪਰ ਇੱਥੇ ਹਰ ਕਲਾਕਾਰ ਚੰਗਾ ਹੈ। ਮੈਂ ਉਨ੍ਹਾਂ ਸਾਹਮਣੇ ਕੁਝ ਵੀ ਨਹੀਂ ਹਾਂ।
ਮੈਂ ਇੱਥੇ ਸੰਗੀਤ ਨੂੰ ਜ਼ਿੰਦਾ ਰੱਖਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਰਾਜਸਥਾਨੀ ਪੱਗ ਵਾਲੇ ਨੌਜਵਾਨ ਨੂੰ ਸਟੇਜ ‘ਤੇ ਬੁਲਾਇਆ। ਉਸ ਨੂੰ ਸਲਾਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਨੂੰ ਪ੍ਰਣਾਮ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਦਿਲਜੀਤ ਇਸ ਸਮੇਂ ‘ਦਿਲ-ਲੁਮੀਨਾਟੀ’ ਦਾ ਇੰਡੀਆ ਟੂਰ ਕਰ ਰਹੇ ਹਨ।
ਦਿੱਲੀ ਤੋਂ ਬਾਅਦ ਉਹ ਇਸ ਕੰਸਰਟ ਨੂੰ ਜੈਪੁਰ ਲੈ ਕੇ ਆਏ। ਦਿਲਜੀਤ ਦੋਸਾਂਝ ਭਾਰਤ 'ਚ 12 ਥਾਵਾਂ ‘ਤੇ ਇਕ ਤੋਂ ਬਾਅਦ ਇਕ ਵੱਡੇ ਕੰਸਰਟ ਕਰਨਗੇ।
ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ 26 ਅਕਤੂਬਰ ਨੂੰ ਹੋਇਆ ਸੀ।
ਜੇਕਰ ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਇਸ ਸਮੇਂ ਆਪਣੀਆਂ ਕਈਆਂ ਗਤੀਵਿਧੀਆਂ ਕਾਰਨ ਸਭ ਦਾ ਧਿਆਨ ਖਿੱਚ ਰਿਹਾ ਹੈ।
ਸਭ ਤੋਂ ਪਹਿਲਾਂ ਗਾਇਕ ਆਪਣੇ ਇੰਡੀਆ ਟੂਰ ਨਾਲ ਦੇਸ਼ ਦੇ ਕਈ ਸ਼ਹਿਰਾਂ 'ਚ ਸ਼ੋਅਜ਼ ਲਈ ਚਰਚਾ 'ਚ ਹਨ।
ਇਸ ਤੋਂ ਇਲਾਵਾ ਗਾਇਕ ਸੰਨੀ ਦਿਓਲ ਨਾਲ 'ਬਾਰਡਰ 2' ਨੂੰ ਲੈ ਕੇ ਚਰਚਾ 'ਚ ਹਨ। ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ 'ਚ ਵੀ ਉਨ੍ਹਾਂ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਭਿਆਨਕ ਹੜ੍ਹ ਕਾਰਨ ਹੋਵੇਗੀ ਭਾਰੀ ਤਬਾਹੀ, CWC ਦੀ ਰਿਪੋਰਟ 'ਚ ਵੱਡਾ ਖੁਲਾਸਾ
NEXT STORY