ਨਵੀਂ ਦਿੱਲੀ- ਨਵੀਂ ਦਿੱਲੀ ਵਿਖੇ 18ਵੇਂ 'ਬ੍ਰਿਕਸ ਸਿਖਰ ਸੰਮੇਲਨ' 'ਚ ਸ਼ਿਰਕਤ ਕਰ ਰਹੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਯੂਕ੍ਰੇਨ 'ਚ ਆਪਣੀਆਂ ਫ਼ੌਜਾਂ ਭੇਜਣ ਖ਼ਿਲਾਫ਼ ਸਖ਼ਤ ਚਿਤਾਵਨੀ ਦਿੱਤੀ ਹੈ। ਪੁਤਿਨ ਨੇ ਸਾਫ਼ ਕੀਤਾ ਕਿ ਯੂਕ੍ਰੇਨ ਦੀ ਧਰਤੀ 'ਤੇ ਯੂਰਪੀ ਫ਼ੌਜਾਂ ਦਾ ਦਾਖਲ ਹੋਣਾ ਸਿੱਧੇ ਤੌਰ 'ਤੇ "ਰੂਸ ਨਾਲ ਜੰਗ" ਮੰਨਿਆ ਜਾਵੇਗਾ।
ਪੁਤਿਨ ਨੇ ਕਿਹਾ, "ਰੂਸ ਵੱਲੋਂ ਯੂਰਪੀ ਦੇਸ਼ਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਪਹਿਲਾਂ ਕਦੇ ਸੀ। ਸਾਡਾ ਯੂਰਪ ਨਾਲ ਕੋਈ ਵਿਵਾਦ ਨਹੀਂ ਹੈ, ਕਿਉਂਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਮੁੱਦੇ ਸੁਲਝਾ ਲਏ ਗਏ ਸਨ।'' ਉਨ੍ਹਾਂ ਅੱਗੇ ਕਿਹਾ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਜੋ ਵੀ ਪ੍ਰਬੰਧ ਹੋਏ, ਉਹ ਰੂਸ ਦੀ ਸਹਿਮਤੀ ਨਾਲ ਹੋਏ ਸਨ, ਪਰ ਮੌਜੂਦਾ ਸਮੇਂ ਰੂਸੀ ਹਿੱਤਾਂ ਦੇ ਖ਼ਿਲਾਫ਼ ਚੁੱਕੇ ਜਾ ਰਹੇ ਕਦਮ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ (UN) ਦੇ ਚਾਰਟਰ ਦੀ ਉਲੰਘਣਾ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਿੱਲੀ ਪਹੁੰਚੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! 7 ਸਾਲਾਂ 'ਚ ਪਹਿਲੀ ਵਾਰ ਆਏ ਭਾਰਤ
ਜ਼ਿਕਰਯੋਗ ਹੈ ਕਿ ਫ਼ਰਵਰੀ 2022 'ਚ ਸ਼ੁਰੂ ਹੋਈ ਰੂਸ-ਯੂਕ੍ਰੇਨ ਜੰਗ ਹੁਣ 5ਵੇਂ ਸਾਲ 'ਚ ਦਾਖ਼ਲ ਹੋ ਚੁੱਕੀ ਹੈ। ਯੂਰਪੀ ਦੇਸ਼ ਯੂਕ੍ਰੇਨ ਦੀ ਲਗਾਤਾਰ ਮਦਦ ਕਰ ਰਹੇ ਹਨ, ਉੱਥੇ ਹੀ ਅਮਰੀਕਾ ਵਿਚੋਲਗੀ ਦੀ ਕੋਸ਼ਿਸ਼ ਕਰ ਇਸ ਜੰਗ ਨੂੰ ਖ਼ਤਮ ਕਰਵਾਉਣ 'ਚ ਜੁਟਿਆ ਹੋਇਆ ਹੈ। ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਅਤੇ ਵਿਸ਼ੇਸ਼ ਦੂਤ ਸਟੀਵ ਵਿਟਕੌਫ਼ ਨੇ ਮਾਸਕੋ ਦੌਰੇ ਤੋਂ ਬਾਅਦ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ- ਹੁਣ ਚੱਲਣਗੀਆਂ 'ਡਾਇਰੈਕਟ ਫਲਾਈਟਾਂ' ! ਜਿਨਪਿੰਗ ਦੇ ਭਾਰਤ ਦੌਰੇ ਵਿਚਾਲੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਰਪੀਅਨ ਕਮਿਸ਼ਨ ਨੇ ਭਾਰਤ ਨਾਲ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਲਈ ਕੌਂਸਲ ਨੂੰ ਸੌਂਪਿਆ ਪ੍ਰਸਤਾਵ
NEXT STORY