ਨਵੀਂ ਦਿੱਲੀ- ਭਾਰਤ 'ਚ ਹੋਣ ਵਾਲੇ 18ਵੇਂ ਬ੍ਰਿਕਸ ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ਪਹੁੰਚ ਗਏ ਹਨ। ਪਿਛਲੇ 7 ਸਾਲਾਂ ਦੌਰਾਨ ਇਹ ਚੀਨੀ ਰਾਸ਼ਟਰਪਤੀ ਦਾ ਪਹਿਲਾ ਦੌਰਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 12 ਅਤੇ 13 ਸਤੰਬਰ ਨੂੰ ਆਯੋਜਿਤ ਹੋ ਰਹੇ ਦੋ-ਦਿਨਾ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਏ ਹਨ।
ਭਾਰਤ 'ਚ ਚੀਨੀ ਰਾਜਦੂਤ ਸ਼ੂ ਫੇਈਹੌਂਗ ਅਨੁਸਾਰ, ਸ਼ੀ ਜਿਨਪਿੰਗ ਦੇ ਨਾਲ ਚੀਨੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਚਾਈ ਛੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਣੇ ਇੱਕ ਉੱਚ-ਪੱਧਰੀ ਪ੍ਰਤੀਨਿਧ ਮੰਡਲ ਵੀ ਭਾਰਤ ਆਇਆ ਹੈ। ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇੱਕ ਅਹਿਮ ਦੁਵੱਲੀ ਬੈਠਕ ਹੋਣ ਦੀ ਪੂਰੀ ਉਮੀਦ ਹੈ। ਦੋਵਾਂ ਦੇਸ਼ਾਂ ਦੇ ਡਿਪਲੋਮੈਟ ਇਸ ਬੈਠਕ ਦੇ ਇੰਤਜ਼ਾਮਾਂ 'ਚ ਜੁਟੇ ਹੋਏ ਹਨ। ਕਜ਼ਾਨ (ਰੂਸ) ਅਤੇ ਤਿਆਨਜਿਨ (ਚੀਨ) ਤੋਂ ਬਾਅਦ ਲਗਾਤਾਰ ਤੀਜੇ ਸਾਲ ਦੋਵਾਂ ਆਗੂਆਂ ਦੀ ਇਹ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ।
ਜ਼ਿਕਰਯੋਗ ਹੈ ਕਿ 2020 ਦੇ ਗਲਵਾਨ ਘਾਟੀ ਦੇ ਤਣਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਨੇ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਾ ਸਭ ਤੋਂ ਪਹਿਲੀ ਸ਼ਰਤ ਹੈ। ਚੀਨੀ ਰਾਜਦੂਤ ਨੇ ਕਿਹਾ ਕਿ ਚੀਨ ਭਾਰਤ ਨਾਲ ਮਿਲ ਕੇ ਦੋਵਾਂ ਨੇਤਾਵਾਂ ਦੇ ਰਣਨੀਤਕ ਨਿਰਦੇਸ਼ਾਂ 'ਤੇ ਅਮਲ ਕਰਨ, ਆਪਸੀ ਸੰਚਾਰ ਵਧਾਉਣ, ਤਣਾਅ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਸੁਲਝਾਉਣ ਅਤੇ ਇੱਕ-ਦੂਜੇ ਦੇ ਵਿਕਾਸ 'ਚ ਮਦਦਗਾਰ ਗੁਆਂਢੀ-ਪਾਰਟਨਰ ਬਣਨ ਲਈ ਤਿਆਰ ਹੈ।
#WATCH दिल्ली: चीनी राष्ट्रपति शी जिनपिंग BRICS समिट 2026 में शामिल होने के लिए दिल्ली पहुंचे।
प्रधानमंत्री मोदी आज चीनी राष्ट्रपति के साथ द्विपक्षीय बैठक करेंगे। pic.twitter.com/4w2EgyKkKw
— ANI_HindiNews (@AHindinews) September 12, 2026
ਜੰਮੂ-ਕਸ਼ਮੀਰ ’ਚ ਬੇਰੁਜ਼ਗਾਰੀ ਦੀ ਦਰ 38 ਫ਼ੀਸਦੀ, ਸਰਕਾਰ ਨੇ ਸੰਕਟ ਅੱਗੇ ਮੰਨੀ ਹਾਰ : ਮਹਿਬੂਬਾ ਮੁਫ਼ਤੀ
NEXT STORY