ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹੁਣ ਫਰਾਂਸ ਨਾਲ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਰਾਫੇਲ ਸੌਦੇ ਵਿਚ ਵੱਡਾ ਘਪਲਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਤੋਂ ਜਾਣਬੁੱਝ ਕੇ ਜਾਂਚ ਕਰਾਉਣ ਤੋਂ ਬਚ ਰਹੇ ਹਨ। ਰਾਹੁਲ ਨੇ ਅੱਗੇ ਕਿਹਾ ਕਿ ਇਸ ਪੂਰੇ ਘਪਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਫਸ ਰਹੇ ਹਨ ਅਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਬਚਾਉਣਾ ਚਾਹੁੰਦੇ ਹਨ, ਇਸ ਲਈ ਇਸ ਮਾਮਲੇ ਦੀ ਜੇ. ਪੀ. ਸੀ. ਜਾਂਚ ਨਹੀਂ ਕਰਾਉਣਾ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਜੇ. ਪੀ. ਸੀ. ਜਾਂਚ ਲਈ ਮੋਦੀ ਸਰਕਾਰ ਤਿਆਰ ਕਿਉਂ ਨਹੀਂ ਹੈ? ਦੋਸ਼ੀ ਦੋਸਤਾਂ ਨੂੰ ਵੀ ਬਚਾਉਣਾ ਹੈ। ਜੇ. ਪੀ. ਸੀ. ਨੂੰ ਆਰ. ਐੱਸ. ਸੀਟ ਨਹੀਂ ਚਾਹੀਦੀ। ਇਹ ਸਾਰੇ ਬਦਲ ਸਹੀ ਹਨ। ਕਾਂਗਰਸ ਸ਼ੁਰੂ ਤੋਂ ਹੀ ਰਾਫੇਲ ਸੌਦੇ ਵਿਚ ਘਪਲੇ ਦਾ ਦੋਸ਼ ਲਾ ਰਹੀ ਹੈ। ਪਾਰਟੀ ਨੇ ਸ਼ਨੀਵਾਰ ਨੂੰ ਵੀ ਜੇ. ਪੀ. ਸੀ. ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਫਰਾਂਸ ਵਿਚ ਇਸ ਘਪਲੇ ਦੀ ਨਿਆਂਇਕ ਜਾਂਚ ਹੋ ਰਹੀ ਹੈ, ਇਸ ਲਈ ਭਾਰਤ ਸਰਕਾਰ ਨੂੰ ਵੀ ਸੰਯੁਕਤ ਸੰਸਦੀ ਕਮੇਟੀ ਤੋਂ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ।
ਦੇਸ਼ ’ਚ 43 ਹਜ਼ਾਰ ਨਵੇਂ ਕੋਰੋਨਾ ਮਾਮਲੇ, ਰਿਕਵਰੀ ਦਰ ਵੱਧ ਕੇ 97 ਫ਼ੀਸਦੀ ਹੋਈ
NEXT STORY