ਨਵੀਂ ਦਿੱਲੀ/ਫਰਾਂਸ— ਭਾਰਤ ਦੇ ਨਾਲ-ਨਾਲ ਫਰਾਂਸ ਵਿਚ ਵੀ ਰਾਫੇਲ ਮੁੱਦਾ ਭਖ ਗਿਆ ਹੈ। ਰਾਫੇਲ ਸੌਦੇ ’ਚ ਧਾਂਦਲੀ ਦਾ ਡਰ ਪ੍ਰਗਟ ਕਰਦਿਆਂ ਫਰਾਂਸ ਵਿਚ ਆਰਥਿਕ ਅਪਰਾਧਾਂ ਵਿਰੁੱਧ ਲੜਾਈ ਛੇੜਨ ਵਾਲੇ ਦੇਸ਼ ਦੇ ਇਕ ਐੱਨ. ਜੀ. ਓ. ਸ਼ੇਰਪਾ ਨੇ ਉਥੋਂ ਦੇ ਇਸਤਗਾਸਾ ਦਫਤਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਐੱਨ. ਜੀ. ਓ. ਨੇ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਇਹ ਸਪੱਸ਼ਟੀਕਰਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਕਿ ਆਖਿਰ ਕਿਹੜੇ ਨਿਯਮਾਂ ਅਧੀਨ ਭਾਰਤ ਅਤੇ ਫਰਾਂਸ ਦਰਮਿਆਨ 36 ਰਾਫੇਲ ਲੜਾਕੂ ਹਵਾਈ ਜਹਾਜ਼ਾਂ ਦਾ ਸੌਦਾ ਹੋਇਆ। ਇਸ ਦੇ ਨਾਲ ਹੀ ਰਾਫੇਲ ਜੈੱਟ ਨਿਰਮਾਤਾ ਕੰਪਨੀ ਦਸਾਲਟ ਏਵੀਏਸ਼ਨਜ਼ ਵਲੋਂ ਕਿਸ ਆਧਾਰ ’ਤੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਨੂੰ ਆਫਸੈੱਟ ਭਾਈਵਾਲ ਵਜੋਂ ਚੁਣਿਆ ਗਿਆ।
ਉਕਤ ਐੱਨ. ਜੀ. ਓ. ਨੇ ਸ਼ਨੀਵਾਰ ਕਿਹਾ ਕਿ ਉਸ ਦੀ ਇਹ ਸ਼ਿਕਾਇਤ ਇਕ ਸਾਬਕਾ ਮੰਤਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਵਾਲੇ ਇਕ ਵਕੀਲ ਵਲੋਂ ਸੀ. ਬੀ. ਆਈ. ਵਿਚ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸਾਬਕਾ ਮੰਤਰੀ ਅਤੇ ਵਕੀਲ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਹੁਦੇ ਦੀ ਦੁਰਵਰਤੋਂ ਕਰ ਕੇ ਗਲਤ ਢੰਗ ਨਾਲ ਰਾਫੇਲ ਹਵਾਈ ਜਹਾਜ਼ਾਂ ਦਾ ਸੌਦਾ ਕਰਨ ਦਾ ਦੋਸ਼ ਹੈ। ਐੱਨ. ਜੀ. ਓ. ਨੇ ਆਪਣੀ ਪ੍ਰੈੱਸ ਰਿਲੀਜ਼ ਵਿਚ ਕਿਹਾ ਹੈ ਕਿ ਇਹ ਉਮੀਦ ਹੈ ਕਿ ਫਰਾਂਸ ਦਾ ਇਸਤਗਾਸਾ ਦਫਤਰ ਤੱਥਾਂ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਸੰਭਾਵਿਤ ਭ੍ਰਿਸ਼ਟਾਚਾਰ ਅਤੇ ਬੇਲੋੜੇ ਲਾਭ ਬਾਰੇ ਪਤਾ ਲਾਏਗਾ।
ਰਾਹੁਲ ਰਾਫੇਲ ਡੀਲ ਬਾਰੇ ਕਰ ਰਹੇ ਹਨ ਗੁੰਮਰਾਹ : ਸੀਤਾਰਮਨ-
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਰਾਹੁਲ ਵਲੋਂ ਰਾਫੇਲ ਡੀਲ ਸਬੰਧੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਲਈ ਆਈ ਨਿਰਮਲਾ ਸੀਤਾਰਮਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਰਾਹੁਲ ਸਾਬਕਾ ਰੱਖਿਆ ਮੰਤਰੀ ਏ. ਕੇ. ਐਂਟੋਨੀ ਨਾਲ ਮਿਲ ਕੇ ਬੈਠਕ ਕਰ ਲੈਣ ਤਾਂ ਉਨ੍ਹਾਂ ਦੀਆਂ ਸਭ ਗਲਤਫਹਿਮੀਆਂ ਦੂਰ ਹੋ ਜਾਣਗੀਆਂ।
ਦੇਸ਼ ’ਚ ਵਧ ਗਈ ਹੈ ਅਸਹਿਣਸ਼ੀਲਤਾ: ਪ੍ਰਣਬ
NEXT STORY