ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਾਂ ਦੀ ਪਰਵਾਹ ਨਹੀਂ ਹੈ। ਉਨ੍ਹਾਂ ਨੇ ਕੁਝ ਅਜਿਹੀਆਂ ਖ਼ਬਰਾਂ ਦਿੰਦੇ ਹੋਏ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 2 ਸਾਲਾਂ ’ਚ ਆਰਥਿਕ ਤੰਗੀ ਦੇ ਚੱਲਦੇ ਖੁਦਕੁਸ਼ੀ ਦੇ ਮਾਮਲੇ ਵੱਧ ਗਏ ਹਨ ਅਤੇ ਕੋਵਿਡ-19 ਦੇ ਮਰੀਜ਼ਾਂ ਨੂੰ ਸਰਕਾਰ ਦੀ ‘ਆਯੁਸ਼ਮਾਨ ਭਾਰਤ’ ਯੋਜਨਾ ਤਹਿਤ ਮੁਫ਼ਤ ਇਲਾਜ ਨਹੀਂ ਮਿਲਿਆ।
ਰਾਹੁਲ ਨੇ ਟਵੀਟ ਕੀਤਾ, ‘‘ਕੋਵਿਡ-19 ਪੀੜਤਾਂ ਦਾ ਇਲਾਜ ਮੁਫ਼ਤ ’ਚ ਕਰਵਾਇਆ?- ਨਹੀਂ। ਗਰੀਬਾਂ ਅਤੇ ਮਜ਼ਦੂਰਾਂ ਨੂੰ ਘੱਟ ਤੋਂ ਘੱਟ ਆਮਦਨ ਮਿਲੀ? ਨਹੀਂ। ਛੋਟੇ ਉਦਯੋਗਾਂ ਨੂੰ ਡੁੱਬਣ ਤੋਂ ਬਚਾਇਆ? ਨਹੀਂ। ਪ੍ਰਧਾਨ ਮੰਤਰੀ ਨੂੰ ਪਰਵਾਹ ਨਹੀਂ ਹੈ।’’
ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ
NEXT STORY