ਨੈਸ਼ਨਲ ਡੈਸਕ - ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਅੱਜ ਸ਼ਾਮ ਤੋਂ ਹੀ ਈਡੀ ਵੱਲੋਂ ਕੇਜਰੀਵਾਲ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ, ਜਿਸ ਤੋਂ ਕਰੀਬ 2 ਘੰਟੇ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ - RP Singh ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਉਮੀਦ ਹੈ ED ਦੇ ਹਰ ਸਵਾਲਾਂ ਦਾ ਦੇਣਗੇ ਜਵਾਬ
ਉਥੇ ਹੀ ਉਨ੍ਹਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਆਗੂਆਂ ਦਾ ਬਿਆਨਬਾਜੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰਾਹੁਲ ਗਾਂਧੀ ਨੇ ਭਾਜਪਾ 'ਤੇ ਤੰਜ ਕਸਦਿਆਂ ਐਕਸ 'ਤੇ ਲਿਖਿਆ, ਡਰਿਆ ਹੋਇਆ ਤਾਨਾਸ਼ਾਹ, ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ। ਮੀਡੀਆ ਸਮੇਤ ਸਾਰੇ ਅਦਾਰਿਆਂ 'ਤੇ ਕਬਜ਼ਾ ਕਰਨਾ, ਪਾਰਟੀਆਂ ਨੂੰ ਤੋੜਨਾ, ਕੰਪਨੀਆਂ ਤੋਂ ਪੈਸਾ ਕੱਢਣਾ, ਮੁੱਖ ਵਿਰੋਧੀ ਪਾਰਟੀ ਦੇ ਖਾਤੇ ਫ੍ਰੀਜ਼ ਕਰਨਾ 'ਸ਼ੈਤਾਨੀ ਸ਼ਕਤੀ' ਲਈ ਕਾਫੀ ਨਹੀਂ ਸੀ, ਜੋ ਹੁਣ ਚੁਣੇ ਹੋਏ ਮੁੱਖ ਮੰਤਰੀਆਂ ਦੀ ਗ੍ਰਿਫ਼ਤਾਰੀ ਵੀ ਆਮ ਹੋ ਗਈ ਹੈ। INDIA ਇਸ ਦਾ ਮੂੰਹਤੋੜ ਜਵਾਬ ਦੇਵੇਗਾ।
ਇਹ ਵੀ ਪੜ੍ਹੋ - 'ਸੱਚਾਈ ਦੀ ਜਿੱਤ ਹੋਈ'...ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਜਰੀਵਾਲ ਨੂੰ ਚੋਣਾਂ ਕਾਰਨ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਪੂਰੀ ਤਰ੍ਹਾਂ ਗਲਤ ਤੇ ਗੈਰ-ਸੰਵਿਧਾਨਕ: ਪ੍ਰਿਯੰਕਾ ਗਾਂਧੀ
NEXT STORY