ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨਾਲ ਚੱਕਰਵਾਤੀ ਤੂਫਾਨ ‘ਮਿਚੌਂਗ’ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਇਕ ਬੁਲੇਟਿਨ ’ਚ ਕਿਹਾ ਕਿ ਬੰਗਾਲ ਦੀ ਖਾੜੀ 'ਤੇ ਬਣਿਆ ਡੂੰਘੇ ਦਬਾਅ ਵਾਲਾ ਖੇਤਰ ਐਤਵਾਰ ਨੂੰ ਚੱਕਰਵਾਤੀ ਤੂਫ਼ਾਨ ‘ਮਿਚੌਂਗ’ ’ਚ ਬਦਲ ਗਿਆ ਅਤੇ ਇਸ ਦੇ 5 ਦਸੰਬਰ ਦੀ ਸਵੇਰ ਨੂੰ ਨੇਲੋਰ ਅਤੇ ਮਛਲੀਪਟਨਮ ਦਰਮਿਆਨ ਦੱਖਣੀ ਆਂਧਰਾ ਪ੍ਰਦੇਸ਼ ਦੇ ਕੰਢੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਚੱਕਰਵਾਤ ਨੂੰ ਦੇਖਦੇ ਹੋਏ ਸਾਊਥ ਸੈਂਟਰਲ ਰੇਲਵੇ ਨੇ 144 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ: ਉਪ ਮੁੱਖ ਮੰਤਰੀ ਨੂੰ ZPM ਉਮੀਦਵਾਰ ਤੋਂ ਮਿਲੀ ਹਾਰ
NEXT STORY