ਫਗਵਾੜਾ (ਸੋਨੂੰ)- ਫਗਵਾੜਾ ਵਿਖੇ ਬੱਸ ਸਟੈਂਡ 'ਤੇ ਨਸ਼ੇ ਦੀ ਹਾਲਤ ਵਿਚ ਪੁਲਸ ਕਰਮਚਾਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਥੇ ਸਹਾਇਕ ਸਬ-ਇੰਸਪੈਕਟਰ ਰੈਂਕ ਦਾ ਪੁਲਸ ਕਰਮਚਾਰੀ ਬੱਸ ਸਟੈਂਡ 'ਤੇ ਨਸ਼ੇ ਦੀ ਹਾਲਤ ਵਿਚ ਚੱਲ ਰਿਹਾ ਸੀ। ਇਸ ਦੌਰਾਨ ਪੁਲਸ ਵਾਲੇ ਨੇ ਪੁੱਛਿਆ ਕਿ ਕੀ ਉਸ ਨੂੰ ਘਰ ਲਿਜਾਇਆ ਜਾ ਸਕਦਾ ਹੈ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਪੁਲਸ ਕਰਮਚਾਰੀ ਕੋਲੋਂ ਇਕ ਵੀ ਪੌੜੀ ਨਹੀਂ ਚੜ੍ਹੀ ਗਈ ਅਤੇ ਉਹ ਉਥੇ ਹੀ ਬੈਠ ਗਿਆ।

ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਪੁਲਸ ਕਰਮਚਾਰੀ ਦੇ ਮੂੰਹ 'ਤੇ ਸੱਟ ਵੀ ਲੱਗੀ ਹੋਈ ਸੀ ਅਤੇ ਮਿੱਟੀ ਵੀ ਲੱਗੀ ਹੋਈ ਸੀ। ਜਦੋਂ ਉਸ ਨੂੰ ਲੋਕਾਂ ਵੱਲੋਂ ਉਸ ਦੀ ਜ਼ਿਆਦਾ ਸ਼ਰਾਬ ਪੀਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਘਰ ਲਿਜਾਣ ਲਈ ਕਿਹਾ। ਫਿਰ ਪੁਲਸ ਵਾਲੇ ਨੇ ਜਵਾਬ ਦਿੱਤਾ ਕਿ ਉਸ ਨੂੰ ਨਕੋਦਰ ਜਾਣਾ ਹੈ ਅਤੇ ਜਲੰਧਰ 'ਚ ਕੰਮ ਕਰਦਾ ਹੈ। ਨਸ਼ੇ ਦੀ ਹਾਲਤ ਵਿਚ ਵੇਖ ਕੇ ਲੋਕਾਂ ਨੇ ਉਸ ਦੀ ਮਦਦ ਕੀਤੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਉਸ ਦਾ ਹੱਥ ਫੜਦਾ ਹੈ ਅਤੇ ਉਸ ਨੂੰ ਬੱਸ ਸਟੈਂਡ ਦੇ ਅੰਦਰ ਲੈ ਕੇ ਜਾਂਦਾ ਹੈ।

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ੇ ਦੀ ਹਾਲਤ ਵਿਚ ਕਿਉਂ ਹੈ ਤਾਂ ਪੁਲਸ ਵਾਲੇ ਨੇ ਜਵਾਬ ਦਿੱਤਾ, "ਮੇਰੀ ਰਾਤ ਦੀ ਡਿਊਟੀ ਲੱਗੀ ਸੀ ਅਤੇ ਬਹੁਤ ਜ਼ਿਆਦਾ ਥਕਾਣ ਹੋ ਰਹੀ ਸੀ।" ਹਾਲਾਂਕਿ ਜਦੋਂ ਪੁਲਸ ਥਾਣੇ ਬਾਰੇ ਉਸ ਨੂੰ ਪੁੱਛਿਆ ਗਿਆ ਤਾਂ ਉਹ ਚੁੱਪ ਹੋ ਗਿਆ। ਇਹ ਫਗਵਾੜਾ ਬੱਸ ਸਟੈਂਡ ਦੀਆਂ ਵਾਇਰਲ ਫੋਟੋਆਂ ਹਨ, ਜਿਸ 'ਚ ਇਕ ਪੁਲਸ ਵਾਲਾ ਨਸ਼ੇ ਵਿੱਚ ਧੁੱਤ ਹੋ ਕੇ ਹਿੱਲਦਾ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਨਵੀਂ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5 ਅਕਤੂਬਰ ਤੋਂ ਡੀ. ਸੀ ਤੇ ਐੱਸਡੀਐੱਮ ਦਫ਼ਤਰਾਂ ਦੇ 24 ਘੰਟਿਆਂ ਦੇ ਘਿਰਾਓ ਦਾ ਐਲਾਨ
NEXT STORY