ਨਵੀਂ ਦਿੱਲੀ— ਮਾਨਸੂਨ ਵੀ ਦਿੱਲੀ ਦੇ ਪ੍ਰਦੂਸ਼ਣ ਨੂੰ ਘੱਟ ਨਹੀਂ ਕਰ ਪਾਇਆ ਹੈ। ਪਿਛਲੇ 11 ਦਿਨਾਂ ਤੋਂ ਰਾਜਧਾਨੀ ਦਿੱਲੀ 'ਚ ਮੀਂਹ ਨਹੀਂ ਹੋਇਆ ਹੈ, ਜਿਸ ਕਾਰਨ ਏਅਰ ਕੁਆਲਿਟੀ ਦਾ ਪੱਧਰ ਘਟਿਆ ਹੈ ਅਤੇ ਉਸ 'ਚ ਪ੍ਰਦੂਸ਼ਣ ਦੀ ਮਾਤਰਾ ਤਿੰਨ ਗੁਣਾ ਜ਼ਿਆਦਾ ਪਾਈ ਗਈ। ਦਿੱਲੀ 'ਚ 9 ਸਤੰਬਰ ਤੋਂ ਬਾਅਦ ਹੁਣ ਤੱਕ ਮੀਂਹ ਨਹੀਂ ਆਇਆ ਹੈ। ਬੁੱਧਵਾਰ ਨੂੰ ਦੁਪਹਿਰ ਨੂੰ ਹਵਾ ਦੀ ਗੁਣਵੱਤਾ ਦਾ ਪੱਧਰ 172.7 ਤੱਕ ਪਹੁੰਚ ਗਿਆ ਹੈ। ਮਾਨਸੂਨ ਤੋਂ ਬਾਅਦ ਡੇਢ ਮਹੀਨੇ 'ਚ ਅਜਿਹਾ ਹੋਇਆ ਹੈ ਕਿ ਇਸ ਦਾ ਪੱਧਰ 180 'ਤੇ ਪਹੁੰਚਿਆ ਹੈ। ਇਸ ਤੋਂ ਪਹਿਲਾਂ ਅਗਸਤ 'ਚ ਵੀ ਏਅਰ ਕੁਆਲਿਟੀ ਦਾ ਪੱਧਰ ਘਟਿਆ ਸੀ ਪਰ ਮੀਂਹ ਨੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਨਾਲ ਸਾਫ ਕਰ ਦਿੱਤਾ ਸੀ। ਸਤੰਬਰ ਦੇ ਸ਼ੁਰੂਆਤੀ ਹਫਤੇ ਤੱਕ ਹਵਾ ਸਾਫ-ਸੁਥਰੀ ਸੀ ਪਰ ਹੌਲੀ-ਹੌਲੀ ਫਿਰ ਤੋਂ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ।
ਉੱਧਰ ਮੌਸਮ ਵਿਭਾਗ 21 ਤੋਂ 24 ਸਤੰਬਰ ਤੱਕ ਦਿੱਲੀ ਸਮੇਤ ਪੰਜ ਸੂਬਿਆਂ ਦੀ ਸੰਭਾਵਨਾ ਜਤਾਈ ਹੈ ਜਿਸ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਰਾਜਧਾਨੀ 'ਚ ਏਅਰ ਕੁਆਲਿਟੀ 'ਚ ਸੁਧਾਰ ਹੋਵੇਗਾ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਲਈ ਤਿਆਰ ਭਾਰਤ : ਵਿਦੇਸ਼ ਮੰਤਰਾਲੇ
NEXT STORY