ਰਾਏਪੁਰ, (ਭਾਸ਼ਾ)- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਸ਼ੁੱਕਰਵਾਰ ਨੂੰ ਕਾਂਗਰਸ ਦੇ ਇਕ ਸਾਬਕਾ ਵਿਧਾਇਕ ਦੇ ਬੰਗਲੇ ’ਚ ਕਥਿਤ ਤੌਰ ’ਤੇ ਅਚਾਨਕ ਗੋਲੀ ਚੱਲਣ ਨਾਲ ਸੁਰੱਖਿਆ ਫੋਰਸ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸਿਵਲ ਲਾਈਨ ਇਲਾਕੇ ’ਚ ਸਥਿਤ ਕਾਂਗਰਸ ਦੀ ਸਾਬਕਾ ਵਿਧਾਇਕਾ ਦੇਵਤੀ ਕਰਮਾ ਦੇ ਬੰਗਲੇ ’ਚ ਅੱਜ ਸਵੇਰੇ ਲੱਗਭਗ 7 ਤੋਂ 8 ਵਜੇ ਦੇ ਦਰਮਿਆਨ ਅਚਾਨਕ ਗੋਲੀ ਚੱਲ ਗਈ।
ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਜਵਾਨ ਬੰਗਲੇ ਦੀ ਬੈਰਕ ’ਚ ਆਪਣੇ ਸਰਵਿਸ ਹਥਿਆਰਾਂ ਦੀ ਸਫਾਈ ਕਰ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ, ‘‘ਸ਼ੁਰੂਆਤੀ ਜਾਣਕਾਰੀ ਅਨੁਸਾਰ ਗਲਤੀ ਨਾਲ ਪਿਸਤੌਲ ਤੋਂ ਚਲੀ ਗੋਲੀ ਸਹਾਇਕ ਪਲਟੂਨ ਕਮਾਂਡਰ ਰਾਮ ਕੁਮਾਰ ਦੋਹਰੇ ਦੀ ਹਥੇਲੀ ’ਚੋਂ ਲੰਘਦੀ ਹੋਈ ਹੌਲਦਾਰ ਅਜੇ ਸਿੰਘ ਦੀ ਛਾਤੀ ’ਚ ਜਾ ਵੱਜੀ।’’
ਉਨ੍ਹਾਂ ਦੱਸਿਆ, ‘‘ਘਟਨਾ ਤੋਂ ਬਾਅਦ ਦੋਵਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅਜੇ ਸਿੰਘ ਦੀ ਮੌਤ ਹੋ ਗਈ, ਜਦਕਿ ਦੋਹਰੇ ਦਾ ਇਲਾਜ ਕੀਤਾ ਜਾ ਰਿਹਾ ਹੈ।’’
ਹਿਮਾਚਲ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਤੇ ਕਾਰ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ, ਕਈ ਜ਼ਖਮੀ
NEXT STORY