ਜੈਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ 'ਚ ਸਥਿਤ ਨਾਥਦੁਆਰਾ ਮੰਦਰ 'ਚ ਭਗਵਾਨ ਸ਼੍ਰੀਨਾਥ ਜੀ ਦੇ ਦਰਸ਼ਨ ਕੀਤੇ ਅਤੇ ਪੂਜਾਨ ਕੀਤੀ। ਉਨ੍ਹਾਂ ਨੇ ਸ਼੍ਰੀਨਾਥ ਜੀ ਦੀ ਆਰਤੀ 'ਚ ਵੀ ਹਿੱਸਾ ਲਿਆ। ਇਸ ਦੌਰਾਨ ਮੰਦਰ 'ਚ ਵੇਦ ਮੰਤਰ ਦਾ ਪਾਠ ਕੀਤਾ ਗਿਆ। ਪੀ.ਐੱਮ. ਮੋਦੀ ਨੇ ਮੰਦਰ ਦੇ ਲਲਨ ਚੌਕ 'ਤੇ ਬ੍ਰਾਹਮਣਾਂ ਨੂੰ ਪ੍ਰਸਾਦ ਦਿੱਤਾ। ਮੰਦਰ ਦੇ ਮੁੱਖ ਮਹਾਰਾਜ ਵਿਸ਼ਾਲ ਬਾਵਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ। ਵਿਸ਼ਾਲ ਬਾਵਾ ਨੇ ਪ੍ਰਧਾਨ ਮੰਤਰੀ ਨੂੰ ਰਵਾਇਤੀ ਰਜਾਈ, ਪ੍ਰਸਾਦ ਆਦਿ ਵੀ ਸੌਂਪਿਆ।
ਪ੍ਰਧਾਨ ਮੰਤਰੀ ਨੇ ਕੁਝ ਸਮਾਂ ਮੰਦਰ 'ਚ ਬਿਤਾਇਆ। ਇਸ ਤੋਂ ਪਹਿਲਾਂ ਮੰਦਰ ਜਾਣ ਦੇ ਰਸਤੇ ਸੜਕ ਦੇ ਦੋਵੇਂ ਪਾਸੇ ਲੋਕਾਂ ਨੇ ਲਾਈਨਾਂ ਲਗਾ ਕੇ ਪੀ.ਐੱਮ. ਮੋਦੀ ਦਾ ਸੁਆਗਤ ਕੀਤਾ। ਪੀ.ਐੱਮ. ਮੋਦੀ ਦੇ ਕਾਫ਼ਲੇ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਲੋਕਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਪੀ.ਐੱਮ. ਮੋਦੀ ਨੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਪ੍ਰੋਗਰਾਮ 'ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਸਵੇਰੇ ਵਿਸ਼ੇਸ਼ ਜਹਾਜ਼ 'ਤੇ ਉਦੇਪੁਰ ਪਹੁੰਚੇ। ਇੱਥੋਂ ਉਹ ਹੈਲੀਕਾਪਟਰ ਤੋਂ ਨਾਥਦੁਆਰਾ ਪਹੁੰਚੇ, ਜਿੱਥੇ ਰਾਜਪਾਲ ਕਲਰਾਜ ਮਿਸ਼ਰ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਦੋ ਵਿਦਿਆਰਥੀ ਝੁਲਸੇ
NEXT STORY