ਰਾਜਸਥਾਨ— ਚੋਣ ਵਿਭਾਗ ਦੀ ਸਫਲਤਾਪੂਰਵਕ ਚੋਣ ਕਰਵਾਉਣ ਦੀਆਂ ਕਈ ਤਿਆਰੀਆਂ ਦੇ ਬਾਵਜੂਦ ਪ੍ਰਦੇਸ਼ ਭਰ 'ਚ ਅਪਾਹਜਾਂ ਨੂੰ ਵੋਟਾਂ ਦੌਰਾਨ ਕਾਫੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਕਈ ਕੇਂਦਰਾਂ 'ਤੇ ਅਪਾਹਜ ਵੋਟਰ ਹੋਣ ਦੇ ਬਾਵਜੂਦ ਉੱਥੇ ਚੋਣ ਵਿਭਾਗ ਵੱਲੋਂ ਤੈਅ ਕੀਤੀਆਂ ਗਈਆਂ ਸਹੂਲਤਾਂ ਨੂੰ ਮੁਹੱਈਆ ਨਹੀਂ ਹੋ ਰਹੀਆਂ ਹਨ, ਜਿਸ ਕਾਰਨ ਉਹ ਵੋਟ ਨਹੀਂ ਕਰ ਪਾ ਰਹੇ ਹਨ।
ਜੈਪੁਰ ਦੇ ਵਿਰਾਟ ਨਗਰ ਵਿਧਾਨ ਸਭਾ ਖੇਤਰ 'ਚ ਪਿੰਟੂ ਸ਼ਰਮਾ ਨਾਂ ਦੇ ਅਪਾਹਜ ਨੂੰ ਸਿਰਫ ਇਸ ਲਈ ਵੋਟ ਨਹੀਂ ਪਾਉਣ ਦਿੱਤਾ ਗਿਆ, ਕਿਉਂਕਿ ਵੋਟ ਕੇਂਦਰ 'ਚ ਵ੍ਹੀਲ ਚੇਅਰ ਉਪਲੱਬਧ ਨਹੀਂ ਸੀ। ਪਿੰਟੂ ਸ਼ਰਮਾ ਜਦੋਂ ਵੋਟ ਦੇਣ ਲਈ ਪੁੱਜਿਆ ਤਾਂ ਵੋਟ ਕੇਂਦਰ 'ਤੇ ਮੌਜੂਦ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਇੱਥੇ ਵ੍ਹੀਲ ਚੇਅਰ ਦੀ ਸਹੂਲਤ ਨਹੀਂ ਹੈ। ਉੱਥੇ ਹੀ ਭਰਤਪੁਰ ਦੇ ਵੈਰ ਵਿਧਾਨ ਸਭਾ ਖੇਤਰ 'ਚ ਸਥਿਤੀ ਸ਼ੌਰਿਆ ਇੰਸਟੀਚਿਊਟ ਬੂਥ 'ਤੇ ਵੀ ਅਪਾਹਜਾਂ ਲਈ ਸਹੂਲਤਾਂ ਦੀ ਕਮੀ ਬਣੀ ਹੋਈ ਹੈ। ਪਰਿਵਾਰ ਵਾਲੇ ਅਪਾਹਜ ਵੋਟਰਾਂ ਨੂੰ ਗੋਦੀ 'ਚ ਚੁੱਕ ਕੇ ਬੂਥ ਤੱਕ ਲਿਜਾ ਰਹੇ ਹਨ।
ਪ੍ਰਦੇਸ਼ 'ਚ ਕੁੱਲ 435451 ਅਪਾਹਜ ਵੋਟਰ ਹਨ। ਚੋਣ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਪ੍ਰਦੇਸ਼ ਭਰ 'ਚ ਇਨ੍ਹਾਂ ਲਈ 53009 ਵਾਹਨ ਅਤੇ 122046 ਵ੍ਹੀਲ ਚੇਅਰਾਂ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਦੀ ਮਦਦ ਲਈ 103709 ਵਲੰਟੀਅਰ ਉਪਲੱਬਧ ਰਹਿਣਗੇ। ਰਜਿਸਟਰਡ ਅਪਾਹਜਾਂ ਨੂੰ ਪਾਸ ਜਾਰੀ ਕੀਤੇ ਗਏ ਸਨ।
ਪੀ.ਐੱਮ. ਮੋਦੀ ਨੂੰ ਪਿੱਛੇ ਛੱਡਣ ਵਾਲੀ IAS ਦੀ ਇਕ ਹੋਰ ਤਸਵੀਰ ਵਾਇਰਲ
NEXT STORY