ਸੀਕਰ- ਮਾਵਾਂ ਆਪਣੇ ਬੱਚਿਆਂ ਨੂੰ ਦੁਲਾਰ ਕਰਦੀਆਂ ਹਨ ਅਤੇ ਅਕਸਰ ਉਨ੍ਹਾਂ ਨੂੰ ਮੇਰਾ ਲਾਡਲਾ, ਮੇਰਾ ਸੋਹਣਾ ਜਾਂ ਮੇਰਾ ਚਾਂਦ ਕਹਿ ਕੇ ਬੁਲਾਉਂਦੀਆਂ ਹਨ। ਰਾਜਸਥਾਨ ਦੇ ਸੀਕਰ ’ਚ ਇਕ ਅਧਿਆਪਕ ਮਾਂ ਦੇ ਲਾਡਲੇ ਪੁੱਤਰ ਨੇ ਆਪਣੀ ਮਾਂ ਲਈ ਸੱਚ-ਮੁੱਚ ਚਾਂਦ-ਤਾਰੇ ਗਿਫ਼ਟ ’ਚ ਲਿਆ ਦਿੱਤੇ। ਦਰਅਸਲ ਸੀਕਰ ਦੇ ਲਕਸ਼ਮਣਗੜ੍ਹ ਦੇ ਪਿੰਡ ਘੱਸੂ ’ਚ ਬਿਮਲਾ ਦੇਵੀ ਸਰਕਾਰੀ ਸਕੂਲ ’ਚ ਅਧਿਆਪਕਾ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਹੈ। ਉਨ੍ਹਾਂ ਦੇ ਪੁੱਤਰ ਅਰਵਿੰਦ ਨੇ ਇਸ ਮੌਕੇ ਨੂੰ ਯਾਦਗਾਰ ਬਣਾ ਦਿੱਤਾ। 8 ਲੱਖ ਖਰਚ ਕਰ ਕੇ ਉਸ ਨੇ ਦਿੱਲੀ ਤੋਂ ਹੈਲੀਕਾਪਟਰ ਮੰਗਵਾਇਆ, ਆਪਣੇ ਖੇਤਾਂ ’ਚ ਹੈਲੀਪੈਡ ਤਿਆਰ ਕਰਵਾਇਆ। ਮਾਂ-ਪਾਪਾ ਸਮੇਤ ਭੈਣ ਨੂੰ ਹੈਲੀਕਾਪਟਰ ’ਚ ਘੁੰਮਾਇਆ। ਇਸ ਦੌਰਾਨ ਮਾਂ ਦੇ ਸਰਕਾਰੀ ਸਕੂਲ ਤੋਂ ਲੈ ਕੇ ਪੂਰੇ ਪਿੰਡ ’ਚ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਹ ਵੀ ਪੜ੍ਹੋ- CM ਸ਼ਿਵਰਾਜ ਚੌਹਾਨ ਨੂੰ ਪਿਲਾਈ ‘ਘਟੀਆ’ ਅਤੇ ‘ਠੰਡੀ ਚਾਹ’, ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ
ਮਾਂ ਲਈ ਸਰਪ੍ਰਾਈਜ਼ ਇੱਥੇ ਹੀ ਖ਼ਤਮ ਨਹੀਂ ਹੋਇਆ ਸਗੋਂ ਪੁੱਤਰ ਨੇ ਹੈਰਾਨ ਕਰ ਦਿੱਤਾ। ਉਸ ਨੇ ਮਾਂ ਨੂੰ ਥਾਰ ਗੱਡੀ ਦੇ ਨਾਲ-ਨਾਲ ਚੰਨ ਅਤੇ ਮੰਗਲ ਗ੍ਰਹਿ ’ਤੇ ਜ਼ਮੀਨ ਖਰੀਦ ਕੇ ਤੋਹਫ਼ੇ ’ਚ ਦਿੱਤੀ। ਪੁੱਤਰ ਤੋਂ ਮਿਲੇ ਇਸ ਸਰਪ੍ਰਾਈਜ਼ ਤੋਂ ਮਾਂ ਬਿਮਲਾ ਦੇਵੀ ਭਾਵੁਕ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹੈਲੀਕਾਪਟਰ ਰਾਈਡ, ਤੋਹਫ਼ੇ ’ਚ ਥਾਰ ਗੱਡੀ, ਚੰਨ ਅਤੇ ਮੰਗਲ ਗ੍ਰਹਿ ’ਤੇ ਜ਼ਮੀਨ ਸਭ ਕੁਝ ਸਰਪ੍ਰਾਈਜ਼ ਹੈ। ਪੁੱਤਰ ਦੇ ਇਸ ਤੋਹਫ਼ੇ ਨੂੰ ਕਦੇ ਨਹੀਂ ਭੁੱਲ ਸਕਦੀ। ਸੇਵਾਮੁਕਤੀ ਦੇ ਇਸ ਜਸ਼ਨ ਅਤੇ ਹੋਣਹਾਰ ਪੁੱਤਰ ਦੀ ਪਿੰਡ ਹੀ ਨਹੀਂ, ਪੂਰੇ ਇਲਾਕੇ ’ਚ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’
ਅਰਵਿੰਦ ਦੇ ਪਿਤਾ ਸੁਲਤਾਨ ਸਿੰਘ 31 ਦਸੰਬਰ 2021 ਨੂੰ ਸੀਨੀਅਰ ਟੀਚਰ ਤੋਂ ਸੇਵਾਮੁਕਤ ਹੋਏ ਹਨ। ਉਹ ਖੇਤਰ ਦੇ ਦੰਤੁਜਲਾ ਪਿੰਡ ਦੇ ਸਰਕਾਰੀ ਸਕੂਲ ’ਚ ਤਾਇਨਾਤ ਸਨ। ਮਾਤਾ-ਪਿਤਾ ਦੋਹਾਂ ਦੀ ਰਿਟਾਇਰਮੈਂਟ ਪਾਰਟੀ ਪੁੱਤਰ ਨੇ ਇਕੱਠੇ ਕੀਤੀ ਹੈ। ਅਰਵਿੰਦ ਨੇ ਆਪਣੇ ਮਾਂ-ਪਾਪਾ, ਵੱਡੀ ਭੈਣ ਅਮਿਤਾ ਨੂੰ ਹੈਲੀਕਾਪਟਰ ਤੋਂ ਜੁਆਏ ਰਾਈਡਿੰਗ ਕਰਵਾਈ। ਪਿੰਡ ’ਚ ਪਹਿਲੀ ਵਾਰ ਹੈਲੀਕਾਪਟਰ ਆਉਣ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ- ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਮੁਫ਼ਤ ਲੱਗੇਗੀ ਬੂਸਟਰ ਡੋਜ਼
ਅਰਵਿੰਦ ਨੇ 2015 ’ਚ ਇੰਜੀਨੀਅਰਿੰਗ ਪਾਸ ਕਰਨ ਮਗਰੋਂ 5 ਸਾਲ ਖ਼ੁਦ ਦੀ ਆਈ. ਟੀ. ਕੰਪਨੀ ਚਲਾਈ ਸੀ। ਉਸ ਦੌਰਾਨ ਹੋਈ ਆਮਦਨੀ ਤੋਂ ਮਾਂ ਲਈ ਤੋਹਫ਼ਾ ਖਰੀਦਿਆ ਹੈ। ਉਸ ਤੋਂ ਬਾਅਦ ਅਰਵਿੰਦ ਨੇ ਪਾਇਲਟ ਦੀ ਟ੍ਰੇਨਿੰਗ ਲੈਣ ਦਾ ਮਨ ਬਣਾਇਆ। ਅਰਵਿੰਦ ਨੇ ਯੂ.ਪੀ. ਦੇ ਅਲੀਗੜ੍ਹ ਵਿਚ ਦਾਖ਼ਲਾ ਲਿਆ। ਮੌਜੂਦਾ ਸਮੇਂ ’ਚ ਉਹ ਪਾਇਨੀਅਰ ਏਵੀਏਸ਼ਨ ਇੰਸਟੀਚਿਊਟ ’ਚ 2020 ਤੋਂ ਪਾਇਲਟ ਸਿਖਲਾਈ/ਕੋਰਸ ਕਰ ਰਿਹਾ ਹੈ। 10 ਮਹੀਨੇ ਦੀ ਸਿਖਲਾਈ ਬਾਕੀ ਹੈ।
ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ
ਦਿੱਲੀ, ਪੰਜਾਬ, ਹਰਿਆਣਾ ਤੇ ਐੱਨ. ਸੀ. ਆਰ. ਖੇਤਰਾਂ ’ਚ ਹਵਾ ਪ੍ਰਦੂਸ਼ਣ ਬਾਰੇ ਨੀਤੀ ਤਿਆਰ
NEXT STORY