ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 3.11 ਕਰੋੜ ਰੁਪਏ ਤੋਂ ਵੱਧ ਦੀ ਚੱਲ ਜਾਇਦਾਦ ਹੈ ਅਤੇ ਉਨ੍ਹਾਂ ਕੋਲ ਕੋਈ ਵਾਹਨ ਨਹੀਂ ਹੈ ਪਰ ਉਨ੍ਹਾਂ ਕੋਲ ਇਕ ਰਿਵਾਲਵਰ (ਖਰੀਦ ਕੀਮਤ 10,000 ਰੁਪਏ) ਅਤੇ ਇਕ ਡਬਲ ਬੈਰਲ ਬੰਦੂਕ (ਖਰੀਦ ਕੀਮਤ 10,000 ਰੁਪਏ) ਹੈ। ਉਨ੍ਹਾਂ ਦੀ ਪਤਨੀ ਕੋਲ 90.71 ਲੱਖ ਰੁਪਏ ਦੀ ਚੱਲ ਜਾਇਦਾਦ ਤੋਂ ਇਲਾਵਾ 52.50 ਲੱਖ ਰੁਪਏ ਦੀ ਕੀਮਤ ਦਾ 750 ਗ੍ਰਾਮ ਸੋਨਾ ਅਤੇ 9.37 ਲੱਖ ਰੁਪਏ ਤੋਂ ਵੱਧ ਦੀ ਕੀਮਤ ਦਾ 12.50 ਕਿਲੋ ਚਾਂਦੀ ਹੈ। ਰਾਜਨਾਥ ਕੋਲ 75,000 ਰੁਪਏ ਅਤੇ ਉਨ੍ਹਾਂ ਦੀ ਪਤਨੀ ਕੋਲ 45,000 ਰੁਪਏ ਨਕਦ ਹਨ। ਯੂ. ਪੀ. ਦੀ ਲਖਨਊ ਸੀਟ ਤੋਂ ਨਾਮਜ਼ਦਗੀ ਭਰਦੇ ਸਮੇਂ ਉਨ੍ਹਾਂ ਨੇ ਹਲਫਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਰਾਜਨਾਥ ਸਿੰਘ ਤੀਜੀ ਵਾਰ ਇਸ ਸੀਟ ਤੋਂ ਚੋਣਾਂ ਲੜ ਰਹੇ ਹਨ।
ਰਾਜਨਾਥ ਸਿੰਘ ਕੋਲ ਅਚੱਲ ਜਾਇਦਾਦ ਦੇ ਰੂਪ ਵਿਚ ਚੰਦੌਲੀ ਜ਼ਿਲੇ ਦੇ 5 ਪਿੰਡਾਂ ਵਿਚ 1.47 ਕਰੋੜ ਰੁਪਏ ਦੀ ਖੇਤੀ ਵਾਲੀ ਜ਼ਮੀਨ, ਲਖਨਊ ਦੇ ਗੋਮਤੀਨਗਰ ਇਲਾਕੇ ਵਿਚ 1.87 ਕਰੋੜ ਰੁਪਏ ਦਾ ਘਰ ਹੈ। ਉਨ੍ਹਾਂ ਦੀ ਪਤਨੀ ਕੋਲ ਕੋਈ ਵੀ ਅਚੱਲ ਜਾਇਦਾਦ ਨਹੀਂ ਹੈ। ਹਲਫਨਾਮੇ ਮੁਤਾਬਕ, ਰਾਜਨਾਥ ਸਿੰਘ ’ਤੇ ਕੋਈ ਦੇਣਦਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮ੍ਰਿਤੀ ਈਰਾਨੀ ਨਾਲੋਂ ਦੁੱਗਣੀ ਜਾਇਦਾਦ ਦੀ ਮਾਲਕਣ ਲਾਲੂ ਯਾਦਵ ਦੀ ਬੇਟੀ ਰੋਹਿਣੀ
NEXT STORY