ਮੁੰਬਈ– ਮਹਾਰਾਸ਼ਟਰ ਵਿਚ ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣੀਆਂ ਹਨ। ਮਹਾਰਾਸ਼ਟਰ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਦੇ ਅਨੁਸਾਰ ਭਾਰਤੀ ਜਨਤਾ ਪਾਰਟੀ ਬੜੀ ਆਸਾਨੀ ਨਾਲ 2 ਸੀਟਾਂ ਤੋਂ ਆਪਣੇ ਉਮੀਦਵਾਰ ਰਾਜ ਸਭਾ ਲਈ ਭੇਜ ਸਕੇਗੀ। ਉੱਧਰ ਸ਼ਿਵ ਸੈਨਾ, ਐੱਨ. ਸੀ. ਪੀ. ਤੇ ਕਾਂਗਰਸ ਵੀ ਆਪਣੇ ਇਕ-ਇਕ ਉਮੀਦਵਾਰ ਨੂੰ ਰਾਜ ਸਭਾ ਚੋਣਾਂ ਵਿਚ ਆਸਾਨੀ ਨਾਲ ਜਿੱਤ ਦਿਵਾ ਸਕੇਗੀ। ਹੁਣ ਮਸਲਾ ਰਾਜ ਸਭਾ ਦੀ 6ਵੀਂ ਸੀਟ ਨਾਲ ਜੁੜਿਆ ਹੈ। ਮਹਾਵਿਕਾਸ ਆਘਾੜੀ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਇਸ ਸੀਟ ’ਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਆਪੋ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਨਾ ਚਾਹੁੰਦੀਆਂ ਹਨ।
ਮੌਜੂਦਾ ਰਾਜ ਸਭਾ ਮੈਂਬਰ ਸੰਭਾਜੀ ਰਾਜੇ ਛਤਰਪਤੀ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਨ ਦਾ ਫ਼ੈਸਲਾ ਕੀਤਾ ਹੈ। ਇਸ ਵੇਲੇ ਉਹ ਰਾਸ਼ਟਰਪਤੀ ਵੱਲੋਂ ਨਾਮਜ਼ਦ ਰਾਜ ਸਭਾ ਮੈਂਬਰ ਹਨ। ਉੱਧਰ ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਕਿਹਾ ਕਿ ਜੇ ਸੰਭਾਜੀ ਰਾਜੇ ਸ਼ਿਵ ਸੈਨਾ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਪਾਰਟੀ ਸੰਭਾਜੀ ਦਾ ਸਮਰਥਨ ਕਰੇਗੀ।
ਬਿਹਾਰ ’ਚ ਕੀਤੀ ਸੀ ਏ. ਕੇ.-47 ਨਾਲ ਫਾਇਰਿੰਗ , ਦਿੱਲੀ ’ਚ ਗੈਂਗਸਟਰ ਕਾਬੂ
NEXT STORY